ਮੱਤੀਯਾਹ 9

ਤਾਂ ਉਸ ਨੇ ਕਿਹਾ, “ਹੱਟ ਜਾਓ। ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।” ਪਰ ਉਹ ਯਿਸ਼ੂ ਉੱਤੇ ਹੱਸਣ ਲੱਗੇ।

Matthew 9:24 (UKJV) He said unto them, Give place: for the maid is not dead, but sleeps. And they laughed him to scorn.

22ਯਿਸ਼ੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਆਖਿਆ, “ਬੇਟੀ ਹੌਸਲਾ ਰੱਖ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ,” ਤਾਂ ਉਹ ਔਰਤ ਉਸੇ ਵਕਤ ਚੰਗੀ ਹੋ ਗਈ।

23ਜਦੋਂ ਯਿਸ਼ੂ ਉਸ ਪ੍ਰਾਰਥਨਾ ਸਥਾਨ ਵਾਲੇ ਆਗੂ ਦੇ ਘਰ ਵਿੱਚ ਪਹੁੰਚੇ ਤਾਂ ਉਸ ਜਗ੍ਹਾ ਤੇ ਬੰਸਰੀ ਵਜਾਉਂਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆ ਵੇਖਿਆ।

24ਤਾਂ ਉਸ ਨੇ ਕਿਹਾ, “ਹੱਟ ਜਾਓ। ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।” ਪਰ ਉਹ ਯਿਸ਼ੂ ਉੱਤੇ ਹੱਸਣ ਲੱਗੇ।

25ਬਾਅਦ ਵਿੱਚ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਯਿਸ਼ੂ ਅੰਦਰ ਗਏ ਅਤੇ ਜਾ ਕੇ ਉਸ ਕੁੜੀ ਦਾ ਹੱਥ ਫੜਿਆ ਅਤੇ ਉਹ ਉੱਠ ਗਈ।

26ਤਾਂ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.