ਮੀਕਾਹ 1

ਮਾਰੋਥ ਵਿੱਚ ਰਹਿਣ ਵਾਲੇ, ਉਹ ਦਰਦ ਵਿੱਚ ਤੜਫਦੇ ਹਨ, ਰਾਹਤ ਦੀ ਉਡੀਕ ਵਿੱਚ, ਕਿਉਂਕਿ ਤਬਾਹੀ ਯਾਹਵੇਹ ਵੱਲੋਂ, ਯੇਰੂਸ਼ਲੇਮ ਦੇ ਦਰਵਾਜ਼ੇ ਤੱਕ ਆਈ ਹੈ।

Micah 1:12 (UKJV) For the inhabitant of Maroth waited carefully for good: but evil came down from the LORD unto the gate of Jerusalem.

10ਗਾਥਾ ਵਿੱਚ ਨਾ ਦੱਸੋ; ਬਿਲਕੁਲ ਨਹੀਂ ਰੋਣਾ। ਬੈਥ-ਲਅਫਰਾਹ ਵਿੱਚ ਮਿੱਟੀ ਵਿੱਚ ਲੇਟੋ।

11ਨੰਗੇ ਹੋ ਕੇ ਅਤੇ ਸ਼ਰਮ ਨਾਲ ਲੰਘੋ, ਤੁਸੀਂ ਜਿਹੜੇ ਸ਼ਾਫਿਰ ਵਿੱਚ ਰਹਿੰਦੇ ਹੋ ਉਹ ਜਿਹੜੇ ਸਅਨਾਨ ਵਿੱਚ ਰਹਿੰਦੇ ਹਨ ਬਾਹਰ ਨਹੀਂ ਆਉਣਗੇ। ਬੈਤ-ਏਸਲ ਸੋਗ ਵਿੱਚ ਹੈ; ਇਹ ਹੁਣ ਤੁਹਾਡੀ ਰੱਖਿਆ ਨਹੀਂ ਕਰਦਾ।

12ਮਾਰੋਥ ਵਿੱਚ ਰਹਿਣ ਵਾਲੇ, ਉਹ ਦਰਦ ਵਿੱਚ ਤੜਫਦੇ ਹਨ, ਰਾਹਤ ਦੀ ਉਡੀਕ ਵਿੱਚ, ਕਿਉਂਕਿ ਤਬਾਹੀ ਯਾਹਵੇਹ ਵੱਲੋਂ, ਯੇਰੂਸ਼ਲੇਮ ਦੇ ਦਰਵਾਜ਼ੇ ਤੱਕ ਆਈ ਹੈ।

13ਹੇ ਲਾਕੀਸ਼ ਵਿੱਚ ਰਹਿਣ ਵਾਲਿਓ, ਰੱਥ ਉੱਤੇ ਤੇਜ਼ ਘੋੜੇ ਬੰਨ੍ਹੋ। ਤੂੰ ਉਹ ਹੈ ਜਿੱਥੇ ਸੀਯੋਨ ਧੀ ਦਾ ਪਾਪ ਸ਼ੁਰੂ ਹੋਇਆ, ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ ਸਨ।

14ਇਸ ਲਈ ਤੁਸੀਂ ਮੋਰੇਸ਼ੇਥ ਗਾਥ ਨੂੰ ਵਿਦਾਇਗੀ ਤੋਹਫ਼ੇ ਦਿਓਗੇ। ਅਕਜ਼ੀਬ ਦਾ ਕਸਬਾ ਇਸਰਾਏਲ ਦੇ ਰਾਜਿਆਂ ਲਈ ਧੋਖੇਬਾਜ਼ ਸਾਬਤ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.