8ਇਸ ਕਾਰਨ ਮੈਂ ਰੋਵਾਂਗਾ ਅਤੇ ਵਿਰਲਾਪ ਕਰਾਂਗਾ। ਮੈਂ ਕੱਪੜੇ ਉਤਾਰ ਕੇ ਨੰਗੇ ਪੈਰੀਂ ਘੁੰਮਾਂਗਾ। ਮੈਂ ਗਿੱਦੜ ਵਾਂਗ ਚੀਕਾਂਗਾ ਅਤੇ ਉੱਲੂ ਵਾਂਗ ਰੋਵਾਂਗਾ।
9ਕਿਉਂ ਜੋ ਸਾਮਰਿਯਾ ਦੀ ਬਵਾ ਲਾਇਲਾਜ ਹੈ। ਇਹ ਯਹੂਦਾਹ ਵਿੱਚ ਫੈਲ ਗਈ ਹੈ, ਇਹ ਮੇਰੇ ਲੋਕਾਂ ਦੇ ਦਰਵਾਜ਼ੇ ਤੱਕ, ਅਤੇ ਯੇਰੂਸ਼ਲੇਮ ਤੱਕ ਵੀ ਪਹੁੰਚ ਗਈ ਹੈ।
10ਗਾਥਾ ਵਿੱਚ ਨਾ ਦੱਸੋ; ਬਿਲਕੁਲ ਨਹੀਂ ਰੋਣਾ। ਬੈਥ-ਲਅਫਰਾਹ ਵਿੱਚ ਮਿੱਟੀ ਵਿੱਚ ਲੇਟੋ।
11ਨੰਗੇ ਹੋ ਕੇ ਅਤੇ ਸ਼ਰਮ ਨਾਲ ਲੰਘੋ, ਤੁਸੀਂ ਜਿਹੜੇ ਸ਼ਾਫਿਰ ਵਿੱਚ ਰਹਿੰਦੇ ਹੋ ਉਹ ਜਿਹੜੇ ਸਅਨਾਨ ਵਿੱਚ ਰਹਿੰਦੇ ਹਨ ਬਾਹਰ ਨਹੀਂ ਆਉਣਗੇ। ਬੈਤ-ਏਸਲ ਸੋਗ ਵਿੱਚ ਹੈ; ਇਹ ਹੁਣ ਤੁਹਾਡੀ ਰੱਖਿਆ ਨਹੀਂ ਕਰਦਾ।
12ਮਾਰੋਥ ਵਿੱਚ ਰਹਿਣ ਵਾਲੇ, ਉਹ ਦਰਦ ਵਿੱਚ ਤੜਫਦੇ ਹਨ, ਰਾਹਤ ਦੀ ਉਡੀਕ ਵਿੱਚ, ਕਿਉਂਕਿ ਤਬਾਹੀ ਯਾਹਵੇਹ ਵੱਲੋਂ, ਯੇਰੂਸ਼ਲੇਮ ਦੇ ਦਰਵਾਜ਼ੇ ਤੱਕ ਆਈ ਹੈ।