ਮੀਕਾਹ 1

ਉਹ ਦੀਆਂ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਜਾਣਗੀਆਂ। ਉਸਦੇ ਮੰਦਰ ਦੇ ਸਾਰੇ ਤੋਹਫ਼ੇ ਅੱਗ ਨਾਲ ਸਾੜ ਦਿੱਤੇ ਜਾਣਗੇ। ਮੈਂ ਉਸ ਦੀਆਂ ਸਾਰੀਆਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ। ਕਿਉਂਕਿ ਉਸਨੇ ਵੇਸਵਾਵਾਂ ਦੀ ਮਜ਼ਦੂਰੀ ਤੋਂ ਆਪਣੇ ਤੋਹਫ਼ੇ ਇਕੱਠੇ ਕੀਤੇ ਹਨ, ਵੇਸਵਾਵਾਂ ਦੀ ਮਜ਼ਦੂਰੀ ਵਜੋਂ ਉਹ ਦੁਬਾਰਾ ਵਰਤੇ ਜਾਣਗੇ।”

Micah 1:7 (UKJV) And all the graven images thereof shall be beaten to pieces, and all the hires thereof shall be burned with the fire, and all the idols thereof will I lay desolate: for she gathered it of the hire of an harlot, and they shall return to the hire of an harlot.

5ਇਹ ਸਭ ਕੁਝ ਯਾਕੋਬ ਦੇ ਅਪਰਾਧ ਦੇ ਕਾਰਨ ਹੈ, ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਨ। ਯਾਕੋਬ ਦਾ ਅਪਰਾਧ ਕੀ ਹੈ? ਕੀ ਉਹ ਸਾਮਰਿਯਾ ਨਹੀਂ ਹੈ? ਯਹੂਦਾਹ ਦੇ ਉੱਚੇ ਸਥਾਨ ਕੀ ਹਨ? ਕੀ ਉਹ ਯੇਰੂਸ਼ਲੇਮ ਨਹੀਂ ਹੈ?

6“ਇਸ ਲਈ ਮੈਂ ਸਾਮਰਿਯਾ ਨੂੰ ਮਲਬੇ ਦਾ ਢੇਰ ਬਣਾ ਦਿਆਂਗਾ, ਜਿਸ ਵਿੱਚ ਅੰਗੂਰੀ ਬਾਗ਼ ਲਾਏ ਜਾਦੇ ਸਨ। ਮੈਂ ਉਹ ਦੇ ਪੱਥਰਾਂ ਨੂੰ ਘਾਟੀ ਵਿੱਚ ਡੋਲ੍ਹ ਦਿਆਂਗਾ ਅਤੇ ਉਹ ਦੀਆਂ ਨੀਂਹਾਂ ਰੱਖਾਂਗਾ।

7ਉਹ ਦੀਆਂ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਜਾਣਗੀਆਂ। ਉਸਦੇ ਮੰਦਰ ਦੇ ਸਾਰੇ ਤੋਹਫ਼ੇ ਅੱਗ ਨਾਲ ਸਾੜ ਦਿੱਤੇ ਜਾਣਗੇ। ਮੈਂ ਉਸ ਦੀਆਂ ਸਾਰੀਆਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ। ਕਿਉਂਕਿ ਉਸਨੇ ਵੇਸਵਾਵਾਂ ਦੀ ਮਜ਼ਦੂਰੀ ਤੋਂ ਆਪਣੇ ਤੋਹਫ਼ੇ ਇਕੱਠੇ ਕੀਤੇ ਹਨ, ਵੇਸਵਾਵਾਂ ਦੀ ਮਜ਼ਦੂਰੀ ਵਜੋਂ ਉਹ ਦੁਬਾਰਾ ਵਰਤੇ ਜਾਣਗੇ।”

8ਇਸ ਕਾਰਨ ਮੈਂ ਰੋਵਾਂਗਾ ਅਤੇ ਵਿਰਲਾਪ ਕਰਾਂਗਾ। ਮੈਂ ਕੱਪੜੇ ਉਤਾਰ ਕੇ ਨੰਗੇ ਪੈਰੀਂ ਘੁੰਮਾਂਗਾ। ਮੈਂ ਗਿੱਦੜ ਵਾਂਗ ਚੀਕਾਂਗਾ ਅਤੇ ਉੱਲੂ ਵਾਂਗ ਰੋਵਾਂਗਾ।

9ਕਿਉਂ ਜੋ ਸਾਮਰਿਯਾ ਦੀ ਬਵਾ ਲਾਇਲਾਜ ਹੈ। ਇਹ ਯਹੂਦਾਹ ਵਿੱਚ ਫੈਲ ਗਈ ਹੈ, ਇਹ ਮੇਰੇ ਲੋਕਾਂ ਦੇ ਦਰਵਾਜ਼ੇ ਤੱਕ, ਅਤੇ ਯੇਰੂਸ਼ਲੇਮ ਤੱਕ ਵੀ ਪਹੁੰਚ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.