ਮੀਕਾਹ 1

ਇਹ ਸਭ ਕੁਝ ਯਾਕੋਬ ਦੇ ਅਪਰਾਧ ਦੇ ਕਾਰਨ ਹੈ, ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਨ। ਯਾਕੋਬ ਦਾ ਅਪਰਾਧ ਕੀ ਹੈ? ਕੀ ਉਹ ਸਾਮਰਿਯਾ ਨਹੀਂ ਹੈ? ਯਹੂਦਾਹ ਦੇ ਉੱਚੇ ਸਥਾਨ ਕੀ ਹਨ? ਕੀ ਉਹ ਯੇਰੂਸ਼ਲੇਮ ਨਹੀਂ ਹੈ?

Micah 1:5 (UKJV) For the transgression of Jacob is all this, and for the sins of the house of Israel. What is the transgression of Jacob? is it not Samaria? and what are the high places of Judah? are they not Jerusalem?

3ਵੇਖੋ! ਯਾਹਵੇਹ ਆਪਣੇ ਨਿਵਾਸ ਸਥਾਨ ਤੋਂ ਆ ਰਿਹਾ ਹੈ; ਉਹ ਹੇਠਾਂ ਆਉਂਦਾ ਹੈ ਅਤੇ ਧਰਤੀ ਦੀਆਂ ਉਚਾਈਆਂ ਉੱਤੇ ਤੁਰਦਾ ਹੈ।

4ਉਸ ਦੇ ਹੇਠਾਂ ਪਹਾੜ ਪਿਘਲ ਗਏ ਅਤੇ ਵਾਦੀਆਂ ਫੁੱਟ ਗਈਆਂ, ਜਿਵੇਂ ਅੱਗ ਦੇ ਅੱਗੇ ਮੋਮ ਵਾਂਗ, ਜਿਵੇਂ ਪਾਣੀ ਢਲਾਨ ਤੋਂ ਹੇਠਾਂ ਵਗਦਾ ਹੈ।

5ਇਹ ਸਭ ਕੁਝ ਯਾਕੋਬ ਦੇ ਅਪਰਾਧ ਦੇ ਕਾਰਨ ਹੈ, ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਨ। ਯਾਕੋਬ ਦਾ ਅਪਰਾਧ ਕੀ ਹੈ? ਕੀ ਉਹ ਸਾਮਰਿਯਾ ਨਹੀਂ ਹੈ? ਯਹੂਦਾਹ ਦੇ ਉੱਚੇ ਸਥਾਨ ਕੀ ਹਨ? ਕੀ ਉਹ ਯੇਰੂਸ਼ਲੇਮ ਨਹੀਂ ਹੈ?

6“ਇਸ ਲਈ ਮੈਂ ਸਾਮਰਿਯਾ ਨੂੰ ਮਲਬੇ ਦਾ ਢੇਰ ਬਣਾ ਦਿਆਂਗਾ, ਜਿਸ ਵਿੱਚ ਅੰਗੂਰੀ ਬਾਗ਼ ਲਾਏ ਜਾਦੇ ਸਨ। ਮੈਂ ਉਹ ਦੇ ਪੱਥਰਾਂ ਨੂੰ ਘਾਟੀ ਵਿੱਚ ਡੋਲ੍ਹ ਦਿਆਂਗਾ ਅਤੇ ਉਹ ਦੀਆਂ ਨੀਂਹਾਂ ਰੱਖਾਂਗਾ।

7ਉਹ ਦੀਆਂ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਜਾਣਗੀਆਂ। ਉਸਦੇ ਮੰਦਰ ਦੇ ਸਾਰੇ ਤੋਹਫ਼ੇ ਅੱਗ ਨਾਲ ਸਾੜ ਦਿੱਤੇ ਜਾਣਗੇ। ਮੈਂ ਉਸ ਦੀਆਂ ਸਾਰੀਆਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ। ਕਿਉਂਕਿ ਉਸਨੇ ਵੇਸਵਾਵਾਂ ਦੀ ਮਜ਼ਦੂਰੀ ਤੋਂ ਆਪਣੇ ਤੋਹਫ਼ੇ ਇਕੱਠੇ ਕੀਤੇ ਹਨ, ਵੇਸਵਾਵਾਂ ਦੀ ਮਜ਼ਦੂਰੀ ਵਜੋਂ ਉਹ ਦੁਬਾਰਾ ਵਰਤੇ ਜਾਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.