ਮੀਕਾਹ 1

ਵੇਖੋ! ਯਾਹਵੇਹ ਆਪਣੇ ਨਿਵਾਸ ਸਥਾਨ ਤੋਂ ਆ ਰਿਹਾ ਹੈ; ਉਹ ਹੇਠਾਂ ਆਉਂਦਾ ਹੈ ਅਤੇ ਧਰਤੀ ਦੀਆਂ ਉਚਾਈਆਂ ਉੱਤੇ ਤੁਰਦਾ ਹੈ।

Micah 1:3 (UKJV) For, behold, the LORD comes forth out of his place, and will come down, and tread upon the high places of the earth.

1ਯਾਹਵੇਹ ਦਾ ਬਚਨ ਮੋਰੇਸ਼ੇਥ ਮੀਕਾਹ ਦੇ ਕੋਲ ਯਹੂਦਾਹ ਦੇ ਰਾਜਿਆਂ ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਆਇਆ ਉਹ ਦਰਸ਼ਣ ਜੋ ਉਸਨੇ ਸਾਮਰਿਯਾ ਅਤੇ ਯੇਰੂਸ਼ਲੇਮ ਬਾਰੇ ਵੇਖਿਆ ਸੀ।

2ਹੇ ਲੋਕੋ, ਤੁਸੀਂ ਸਾਰੇ ਸੁਣੋ, ਧਰਤੀ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ ਲੋਕੋ, ਸੁਣੋ, ਪ੍ਰਭੂ ਆਪਣੇ ਪਵਿੱਤਰ ਹੈਕਲ ਤੋਂ ਤਾਂ ਜੋ ਸਰਬਸ਼ਕਤੀਮਾਨ ਯਾਹਵੇਹ ਤੁਹਾਡੇ ਵਿਰੁੱਧ ਗਵਾਹੀ ਦੇਵੇ।

3ਵੇਖੋ! ਯਾਹਵੇਹ ਆਪਣੇ ਨਿਵਾਸ ਸਥਾਨ ਤੋਂ ਆ ਰਿਹਾ ਹੈ; ਉਹ ਹੇਠਾਂ ਆਉਂਦਾ ਹੈ ਅਤੇ ਧਰਤੀ ਦੀਆਂ ਉਚਾਈਆਂ ਉੱਤੇ ਤੁਰਦਾ ਹੈ।

4ਉਸ ਦੇ ਹੇਠਾਂ ਪਹਾੜ ਪਿਘਲ ਗਏ ਅਤੇ ਵਾਦੀਆਂ ਫੁੱਟ ਗਈਆਂ, ਜਿਵੇਂ ਅੱਗ ਦੇ ਅੱਗੇ ਮੋਮ ਵਾਂਗ, ਜਿਵੇਂ ਪਾਣੀ ਢਲਾਨ ਤੋਂ ਹੇਠਾਂ ਵਗਦਾ ਹੈ।

5ਇਹ ਸਭ ਕੁਝ ਯਾਕੋਬ ਦੇ ਅਪਰਾਧ ਦੇ ਕਾਰਨ ਹੈ, ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਨ। ਯਾਕੋਬ ਦਾ ਅਪਰਾਧ ਕੀ ਹੈ? ਕੀ ਉਹ ਸਾਮਰਿਯਾ ਨਹੀਂ ਹੈ? ਯਹੂਦਾਹ ਦੇ ਉੱਚੇ ਸਥਾਨ ਕੀ ਹਨ? ਕੀ ਉਹ ਯੇਰੂਸ਼ਲੇਮ ਨਹੀਂ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.