1ਯਾਹਵੇਹ ਦਾ ਬਚਨ ਮੋਰੇਸ਼ੇਥ ਮੀਕਾਹ ਦੇ ਕੋਲ ਯਹੂਦਾਹ ਦੇ ਰਾਜਿਆਂ ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਆਇਆ ਉਹ ਦਰਸ਼ਣ ਜੋ ਉਸਨੇ ਸਾਮਰਿਯਾ ਅਤੇ ਯੇਰੂਸ਼ਲੇਮ ਬਾਰੇ ਵੇਖਿਆ ਸੀ।
2ਹੇ ਲੋਕੋ, ਤੁਸੀਂ ਸਾਰੇ ਸੁਣੋ, ਧਰਤੀ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ ਲੋਕੋ, ਸੁਣੋ, ਪ੍ਰਭੂ ਆਪਣੇ ਪਵਿੱਤਰ ਹੈਕਲ ਤੋਂ ਤਾਂ ਜੋ ਸਰਬਸ਼ਕਤੀਮਾਨ ਯਾਹਵੇਹ ਤੁਹਾਡੇ ਵਿਰੁੱਧ ਗਵਾਹੀ ਦੇਵੇ।
3ਵੇਖੋ! ਯਾਹਵੇਹ ਆਪਣੇ ਨਿਵਾਸ ਸਥਾਨ ਤੋਂ ਆ ਰਿਹਾ ਹੈ; ਉਹ ਹੇਠਾਂ ਆਉਂਦਾ ਹੈ ਅਤੇ ਧਰਤੀ ਦੀਆਂ ਉਚਾਈਆਂ ਉੱਤੇ ਤੁਰਦਾ ਹੈ।
4ਉਸ ਦੇ ਹੇਠਾਂ ਪਹਾੜ ਪਿਘਲ ਗਏ ਅਤੇ ਵਾਦੀਆਂ ਫੁੱਟ ਗਈਆਂ, ਜਿਵੇਂ ਅੱਗ ਦੇ ਅੱਗੇ ਮੋਮ ਵਾਂਗ, ਜਿਵੇਂ ਪਾਣੀ ਢਲਾਨ ਤੋਂ ਹੇਠਾਂ ਵਗਦਾ ਹੈ।