ਮੀਕਾਹ 2

ਉੱਠੋ, ਚਲੇ ਜਾਓ! ਕਿਉਂ ਜੋ ਇਹ ਤੁਹਾਡਾ ਆਰਾਮ ਕਰਨ ਦਾ ਸਥਾਨ ਨਹੀਂ ਹੈ, ਇਸ ਦਾ ਕਾਰਨ ਤੁਹਾਡੀ ਉਹ ਅਸ਼ੁੱਧਤਾ ਹੈ, ਜਿਸ ਨਾਲ ਤੁਸੀਂ ਇਸ ਸਥਾਨ ਦਾ ਨਾਸ ਕਰ ਦਿੱਤਾ ਹੈ।

Micah 2:10 (UKJV) Arise all of you, and depart; for this is not your rest: because it is polluted, it shall destroy you, even with a sore destruction.

8ਹਾਲ ਹੀ ਵਿੱਚ ਮੇਰੇ ਲੋਕ ਦੁਸ਼ਮਣ ਵਾਂਗ ਉੱਠੇ ਹਨ। ਤੁਸੀਂ ਉਨ੍ਹਾਂ ਲੋਕਾਂ ਤੋਂ ਕੱਪੜੇ ਅਤੇ ਚਾਦਰ ਖਿੱਚ ਦਿੰਦੇ ਹੋ ਜੋ ਬਿਨਾਂ ਪਰਵਾਹ ਕੀਤੇ ਜਾਂਦੇ ਹਨ, ਜਿਵੇਂ ਲੜਾਈ ਤੋਂ ਵਾਪਸ ਆਉਂਦੇ ਹਨ।

9ਤੁਸੀਂ ਮੇਰੀ ਪਰਜਾ ਦੀਆਂ ਇਸਤਰੀਆਂ ਨੂੰ, ਉਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ, ਤੁਸੀਂ ਉਹਨਾਂ ਦੇ ਨਿਆਣਿਆਂ ਤੋਂ ਮੇਰੀਆਂ ਦਿੱਤੀਆਂ ਹੋਈਆਂ ਬਰਕਤਾਂ ਸਦਾ ਲਈ ਖੋਹ ਲੈਂਦੇ ਹੋ।

10ਉੱਠੋ, ਚਲੇ ਜਾਓ! ਕਿਉਂ ਜੋ ਇਹ ਤੁਹਾਡਾ ਆਰਾਮ ਕਰਨ ਦਾ ਸਥਾਨ ਨਹੀਂ ਹੈ, ਇਸ ਦਾ ਕਾਰਨ ਤੁਹਾਡੀ ਉਹ ਅਸ਼ੁੱਧਤਾ ਹੈ, ਜਿਸ ਨਾਲ ਤੁਸੀਂ ਇਸ ਸਥਾਨ ਦਾ ਨਾਸ ਕਰ ਦਿੱਤਾ ਹੈ।

11ਜੇਕਰ ਇੱਕ ਝੂਠੀ ਆਤਮਾ ਵਿੱਚ ਚੱਲਦਾ ਹੋਇਆ, ਝੂਠੀ ਅਤੇ ਵਿਅਰਥ ਗੱਲ ਬੋਲੇ ਅਤੇ ਆਖੇ, ‘ਮੈਂ ਤੇਰੇ ਲਈ ਦਾਖਰਸ ਅਤੇ ਸ਼ਰਾਬ ਦੀ ਭਵਿੱਖਬਾਣੀ ਕਰਾਂਗਾ,’ ਤਾਂ ਉਹ ਇਸ ਪਰਜਾ ਦਾ ਨਬੀ ਹੁੰਦਾ ਹੈ!

12“ਯਾਕੋਬ, ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇਕੱਠਾ ਕਰਾਂਗਾ। ਮੈਂ ਇਸਰਾਏਲ ਦੇ ਬਚੇ ਹੋਇਆ ਨੂੰ ਜ਼ਰੂਰ ਇਕੱਠਾ ਕਰਾਂਗਾ। ਮੈਂ ਉਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਗੂੰ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਗੂੰ ਜੋ ਚੰਗੀ ਜੂਹ ਵਿੱਚ ਹੈ; ਮਨੁੱਖਾਂ ਦੀ ਬਹੁਤਾਇਤ ਦੇ ਕਾਰਨ ਧਰਤੀ ਫੇਰ ਭਰ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.