7ਹੇ ਯਾਕੋਬ ਦੀ ਸੰਤਾਨ, ਕੀ ਇਹ ਕਿਹਾ ਜਾਵੇ, “ਕੀ ਯਾਹਵੇਹ ਦਾ ਆਤਮਾ ਬੇਸਬਰ ਹੋ ਗਿਆ ਹੈ? ਕੀ ਉਹ ਅਜਿਹੇ ਕੰਮ ਕਰਦਾ ਹੈ?” “ਕੀ ਮੇਰੇ ਬਚਨ ਉਸ ਆਦਮੀ ਲਈ ਭਲੇ ਨਹੀਂ ਹੁੰਦੇ ਜਿਸ ਦੇ ਰਾਹ ਸਿੱਧੇ ਹਨ?
8ਹਾਲ ਹੀ ਵਿੱਚ ਮੇਰੇ ਲੋਕ ਦੁਸ਼ਮਣ ਵਾਂਗ ਉੱਠੇ ਹਨ। ਤੁਸੀਂ ਉਨ੍ਹਾਂ ਲੋਕਾਂ ਤੋਂ ਕੱਪੜੇ ਅਤੇ ਚਾਦਰ ਖਿੱਚ ਦਿੰਦੇ ਹੋ ਜੋ ਬਿਨਾਂ ਪਰਵਾਹ ਕੀਤੇ ਜਾਂਦੇ ਹਨ, ਜਿਵੇਂ ਲੜਾਈ ਤੋਂ ਵਾਪਸ ਆਉਂਦੇ ਹਨ।
9ਤੁਸੀਂ ਮੇਰੀ ਪਰਜਾ ਦੀਆਂ ਇਸਤਰੀਆਂ ਨੂੰ, ਉਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ, ਤੁਸੀਂ ਉਹਨਾਂ ਦੇ ਨਿਆਣਿਆਂ ਤੋਂ ਮੇਰੀਆਂ ਦਿੱਤੀਆਂ ਹੋਈਆਂ ਬਰਕਤਾਂ ਸਦਾ ਲਈ ਖੋਹ ਲੈਂਦੇ ਹੋ।
10ਉੱਠੋ, ਚਲੇ ਜਾਓ! ਕਿਉਂ ਜੋ ਇਹ ਤੁਹਾਡਾ ਆਰਾਮ ਕਰਨ ਦਾ ਸਥਾਨ ਨਹੀਂ ਹੈ, ਇਸ ਦਾ ਕਾਰਨ ਤੁਹਾਡੀ ਉਹ ਅਸ਼ੁੱਧਤਾ ਹੈ, ਜਿਸ ਨਾਲ ਤੁਸੀਂ ਇਸ ਸਥਾਨ ਦਾ ਨਾਸ ਕਰ ਦਿੱਤਾ ਹੈ।
11ਜੇਕਰ ਇੱਕ ਝੂਠੀ ਆਤਮਾ ਵਿੱਚ ਚੱਲਦਾ ਹੋਇਆ, ਝੂਠੀ ਅਤੇ ਵਿਅਰਥ ਗੱਲ ਬੋਲੇ ਅਤੇ ਆਖੇ, ‘ਮੈਂ ਤੇਰੇ ਲਈ ਦਾਖਰਸ ਅਤੇ ਸ਼ਰਾਬ ਦੀ ਭਵਿੱਖਬਾਣੀ ਕਰਾਂਗਾ,’ ਤਾਂ ਉਹ ਇਸ ਪਰਜਾ ਦਾ ਨਬੀ ਹੁੰਦਾ ਹੈ!