ਮੀਕਾਹ 2

ਹੇ ਯਾਕੋਬ ਦੀ ਸੰਤਾਨ, ਕੀ ਇਹ ਕਿਹਾ ਜਾਵੇ, “ਕੀ ਯਾਹਵੇਹ ਦਾ ਆਤਮਾ ਬੇਸਬਰ ਹੋ ਗਿਆ ਹੈ? ਕੀ ਉਹ ਅਜਿਹੇ ਕੰਮ ਕਰਦਾ ਹੈ?” “ਕੀ ਮੇਰੇ ਬਚਨ ਉਸ ਆਦਮੀ ਲਈ ਭਲੇ ਨਹੀਂ ਹੁੰਦੇ ਜਿਸ ਦੇ ਰਾਹ ਸਿੱਧੇ ਹਨ?

Micah 2:7 (UKJV) O you that are named the house of Jacob, is the spirit of the LORD straitened? are these his doings? do not my words do good to him that walks uprightly?

5ਇਸ ਲਈ ਤੇਰੇ ਕੋਲ ਯਾਹਵੇਹ ਦੀ ਸਭਾ ਵਿੱਚ ਕੋਈ ਨਹੀਂ ਹੋਵੇਗਾ ਜੋ ਜ਼ਮੀਨ ਨੂੰ ਗੁਣਾ ਪਾ ਕੇ ਵੰਡੇ।

6ਉਨ੍ਹਾਂ ਦੇ ਨਬੀ ਆਖਦੇ ਹਨ, “ਭਵਿੱਖਬਾਣੀ ਨਾ ਕਰੋ।” “ਇਨ੍ਹਾਂ ਗੱਲਾਂ ਬਾਰੇ ਅਗੰਮਵਾਕ ਨਾ ਕਰੋ; ਬਦਨਾਮੀ ਸਾਡੇ ਉੱਤੇ ਨਹੀਂ ਆਵੇਗੀ।”

7ਹੇ ਯਾਕੋਬ ਦੀ ਸੰਤਾਨ, ਕੀ ਇਹ ਕਿਹਾ ਜਾਵੇ, “ਕੀ ਯਾਹਵੇਹ ਦਾ ਆਤਮਾ ਬੇਸਬਰ ਹੋ ਗਿਆ ਹੈ? ਕੀ ਉਹ ਅਜਿਹੇ ਕੰਮ ਕਰਦਾ ਹੈ?” “ਕੀ ਮੇਰੇ ਬਚਨ ਉਸ ਆਦਮੀ ਲਈ ਭਲੇ ਨਹੀਂ ਹੁੰਦੇ ਜਿਸ ਦੇ ਰਾਹ ਸਿੱਧੇ ਹਨ?

8ਹਾਲ ਹੀ ਵਿੱਚ ਮੇਰੇ ਲੋਕ ਦੁਸ਼ਮਣ ਵਾਂਗ ਉੱਠੇ ਹਨ। ਤੁਸੀਂ ਉਨ੍ਹਾਂ ਲੋਕਾਂ ਤੋਂ ਕੱਪੜੇ ਅਤੇ ਚਾਦਰ ਖਿੱਚ ਦਿੰਦੇ ਹੋ ਜੋ ਬਿਨਾਂ ਪਰਵਾਹ ਕੀਤੇ ਜਾਂਦੇ ਹਨ, ਜਿਵੇਂ ਲੜਾਈ ਤੋਂ ਵਾਪਸ ਆਉਂਦੇ ਹਨ।

9ਤੁਸੀਂ ਮੇਰੀ ਪਰਜਾ ਦੀਆਂ ਇਸਤਰੀਆਂ ਨੂੰ, ਉਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ, ਤੁਸੀਂ ਉਹਨਾਂ ਦੇ ਨਿਆਣਿਆਂ ਤੋਂ ਮੇਰੀਆਂ ਦਿੱਤੀਆਂ ਹੋਈਆਂ ਬਰਕਤਾਂ ਸਦਾ ਲਈ ਖੋਹ ਲੈਂਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.