3ਇਸ ਲਈ, ਯਾਹਵੇਹ ਆਖਦਾ ਹੈ: “ਮੈਂ ਇਨ੍ਹਾਂ ਲੋਕਾਂ ਦੇ ਵਿਰੁੱਧ ਤਬਾਹੀ ਦੀ ਯੋਜਨਾ ਬਣਾ ਰਿਹਾ ਹਾਂ, ਜਿਸ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਅਤੇ ਤੁਸੀਂ ਹੰਕਾਰ ਨਾਲ ਨਹੀਂ ਚੱਲ ਸਕੋਗੇ, ਕਿਉਂ ਜੋ ਉਹ ਬਿਪਤਾ ਦਾ ਸਮਾਂ ਹੋਵੇਗਾ।
4ਉਸ ਦਿਨ ਲੋਕ ਤੁਹਾਡਾ ਮਖੌਲ ਉਡਾਉਣਗੇ। ਉਹ ਇਸ ਸੋਗ ਭਰੇ ਗੀਤ ਨਾਲ ਤੁਹਾਨੂੰ ਤਾਅਨੇ ਮਾਰਨਗੇ: ‘ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ; ਮੇਰੇ ਲੋਕਾਂ ਦਾ ਵਿਰਾਸਤ ਵੰਡੀ ਗਈ ਹੈ। ਉਹ ਉਸਨੂੰ ਮੇਰੇ ਕੋਲੋ ਲੈ ਲੈਂਦਾ ਹੈ! ਉਹ ਸਾਡੇ ਖੇਤ ਵਿਸ਼ਵਾਸਘਾਤੀਆਂ ਨੂੰ ਸੌਂਪਦਾ ਹੈ।’ ”
5ਇਸ ਲਈ ਤੇਰੇ ਕੋਲ ਯਾਹਵੇਹ ਦੀ ਸਭਾ ਵਿੱਚ ਕੋਈ ਨਹੀਂ ਹੋਵੇਗਾ ਜੋ ਜ਼ਮੀਨ ਨੂੰ ਗੁਣਾ ਪਾ ਕੇ ਵੰਡੇ।
6ਉਨ੍ਹਾਂ ਦੇ ਨਬੀ ਆਖਦੇ ਹਨ, “ਭਵਿੱਖਬਾਣੀ ਨਾ ਕਰੋ।” “ਇਨ੍ਹਾਂ ਗੱਲਾਂ ਬਾਰੇ ਅਗੰਮਵਾਕ ਨਾ ਕਰੋ; ਬਦਨਾਮੀ ਸਾਡੇ ਉੱਤੇ ਨਹੀਂ ਆਵੇਗੀ।”
7ਹੇ ਯਾਕੋਬ ਦੀ ਸੰਤਾਨ, ਕੀ ਇਹ ਕਿਹਾ ਜਾਵੇ, “ਕੀ ਯਾਹਵੇਹ ਦਾ ਆਤਮਾ ਬੇਸਬਰ ਹੋ ਗਿਆ ਹੈ? ਕੀ ਉਹ ਅਜਿਹੇ ਕੰਮ ਕਰਦਾ ਹੈ?” “ਕੀ ਮੇਰੇ ਬਚਨ ਉਸ ਆਦਮੀ ਲਈ ਭਲੇ ਨਹੀਂ ਹੁੰਦੇ ਜਿਸ ਦੇ ਰਾਹ ਸਿੱਧੇ ਹਨ?