ਮੀਕਾਹ 2

ਇਸ ਲਈ, ਯਾਹਵੇਹ ਆਖਦਾ ਹੈ: “ਮੈਂ ਇਨ੍ਹਾਂ ਲੋਕਾਂ ਦੇ ਵਿਰੁੱਧ ਤਬਾਹੀ ਦੀ ਯੋਜਨਾ ਬਣਾ ਰਿਹਾ ਹਾਂ, ਜਿਸ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਅਤੇ ਤੁਸੀਂ ਹੰਕਾਰ ਨਾਲ ਨਹੀਂ ਚੱਲ ਸਕੋਗੇ, ਕਿਉਂ ਜੋ ਉਹ ਬਿਪਤਾ ਦਾ ਸਮਾਂ ਹੋਵੇਗਾ।

Micah 2:3 (UKJV) Therefore thus says the LORD; Behold, against this family do I devise an evil, from which all of you shall not remove your necks; neither shall all of you go haughtily: for this time is evil.

1ਹਾਏ ਉਨ੍ਹਾਂ ਉੱਤੇ ਜਿਹੜੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ, ਉਨ੍ਹਾਂ ਉੱਤੇ ਜਿਹੜੇ ਆਪਣੇ ਬਿਸਤਰੇ ਉੱਤੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ! ਸਵੇਰ ਦੀ ਰੋਸ਼ਨੀ ਵਿੱਚ ਉਹ ਇਸ ਨੂੰ ਪੂਰਾ ਕਰਦੇ ਹਨ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੇ ਹੱਥ ਵਿੱਚ ਹੈ।

2ਉਹ ਖੇਤਾਂ ਦਾ ਲਾਲਚ ਕਰਦੇ ਹਨ ਅਤੇ ਉਨ੍ਹਾਂ ਨੂੰ ਖੋਹ ਲੈਂਦੇ ਹਨ, ਉਹ ਲੋਕਾਂ ਦੇ ਘਰ ਦਾ ਲੋਭ ਕਰਦੇ ਅਤੇ ਉਨ੍ਹਾਂ ਨੂੰ ਲੈ ਲੈਂਦੇ ਹਨ, ਉਹ ਉਨ੍ਹਾਂ ਦੀ ਵਿਰਾਸਤ ਲੁੱਟ ਲੈਂਦੇ ਹਨ।

3ਇਸ ਲਈ, ਯਾਹਵੇਹ ਆਖਦਾ ਹੈ: “ਮੈਂ ਇਨ੍ਹਾਂ ਲੋਕਾਂ ਦੇ ਵਿਰੁੱਧ ਤਬਾਹੀ ਦੀ ਯੋਜਨਾ ਬਣਾ ਰਿਹਾ ਹਾਂ, ਜਿਸ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਅਤੇ ਤੁਸੀਂ ਹੰਕਾਰ ਨਾਲ ਨਹੀਂ ਚੱਲ ਸਕੋਗੇ, ਕਿਉਂ ਜੋ ਉਹ ਬਿਪਤਾ ਦਾ ਸਮਾਂ ਹੋਵੇਗਾ।

4ਉਸ ਦਿਨ ਲੋਕ ਤੁਹਾਡਾ ਮਖੌਲ ਉਡਾਉਣਗੇ। ਉਹ ਇਸ ਸੋਗ ਭਰੇ ਗੀਤ ਨਾਲ ਤੁਹਾਨੂੰ ਤਾਅਨੇ ਮਾਰਨਗੇ: ‘ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ; ਮੇਰੇ ਲੋਕਾਂ ਦਾ ਵਿਰਾਸਤ ਵੰਡੀ ਗਈ ਹੈ। ਉਹ ਉਸਨੂੰ ਮੇਰੇ ਕੋਲੋ ਲੈ ਲੈਂਦਾ ਹੈ! ਉਹ ਸਾਡੇ ਖੇਤ ਵਿਸ਼ਵਾਸਘਾਤੀਆਂ ਨੂੰ ਸੌਂਪਦਾ ਹੈ।’ ”

5ਇਸ ਲਈ ਤੇਰੇ ਕੋਲ ਯਾਹਵੇਹ ਦੀ ਸਭਾ ਵਿੱਚ ਕੋਈ ਨਹੀਂ ਹੋਵੇਗਾ ਜੋ ਜ਼ਮੀਨ ਨੂੰ ਗੁਣਾ ਪਾ ਕੇ ਵੰਡੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.