ਮੀਕਾਹ 2

ਉਸ ਦਿਨ ਲੋਕ ਤੁਹਾਡਾ ਮਖੌਲ ਉਡਾਉਣਗੇ। ਉਹ ਇਸ ਸੋਗ ਭਰੇ ਗੀਤ ਨਾਲ ਤੁਹਾਨੂੰ ਤਾਅਨੇ ਮਾਰਨਗੇ: ‘ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ; ਮੇਰੇ ਲੋਕਾਂ ਦਾ ਵਿਰਾਸਤ ਵੰਡੀ ਗਈ ਹੈ। ਉਹ ਉਸਨੂੰ ਮੇਰੇ ਕੋਲੋ ਲੈ ਲੈਂਦਾ ਹੈ! ਉਹ ਸਾਡੇ ਖੇਤ ਵਿਸ਼ਵਾਸਘਾਤੀਆਂ ਨੂੰ ਸੌਂਪਦਾ ਹੈ।’ ”

Micah 2:4 (UKJV) In that day shall one take up a parable against you, and lament with a doleful lamentation, and say, We be utterly spoiled: he has changed the portion of my people: how has he removed it from me! turning away he has divided our fields.

2ਉਹ ਖੇਤਾਂ ਦਾ ਲਾਲਚ ਕਰਦੇ ਹਨ ਅਤੇ ਉਨ੍ਹਾਂ ਨੂੰ ਖੋਹ ਲੈਂਦੇ ਹਨ, ਉਹ ਲੋਕਾਂ ਦੇ ਘਰ ਦਾ ਲੋਭ ਕਰਦੇ ਅਤੇ ਉਨ੍ਹਾਂ ਨੂੰ ਲੈ ਲੈਂਦੇ ਹਨ, ਉਹ ਉਨ੍ਹਾਂ ਦੀ ਵਿਰਾਸਤ ਲੁੱਟ ਲੈਂਦੇ ਹਨ।

3ਇਸ ਲਈ, ਯਾਹਵੇਹ ਆਖਦਾ ਹੈ: “ਮੈਂ ਇਨ੍ਹਾਂ ਲੋਕਾਂ ਦੇ ਵਿਰੁੱਧ ਤਬਾਹੀ ਦੀ ਯੋਜਨਾ ਬਣਾ ਰਿਹਾ ਹਾਂ, ਜਿਸ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਅਤੇ ਤੁਸੀਂ ਹੰਕਾਰ ਨਾਲ ਨਹੀਂ ਚੱਲ ਸਕੋਗੇ, ਕਿਉਂ ਜੋ ਉਹ ਬਿਪਤਾ ਦਾ ਸਮਾਂ ਹੋਵੇਗਾ।

4ਉਸ ਦਿਨ ਲੋਕ ਤੁਹਾਡਾ ਮਖੌਲ ਉਡਾਉਣਗੇ। ਉਹ ਇਸ ਸੋਗ ਭਰੇ ਗੀਤ ਨਾਲ ਤੁਹਾਨੂੰ ਤਾਅਨੇ ਮਾਰਨਗੇ: ‘ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ; ਮੇਰੇ ਲੋਕਾਂ ਦਾ ਵਿਰਾਸਤ ਵੰਡੀ ਗਈ ਹੈ। ਉਹ ਉਸਨੂੰ ਮੇਰੇ ਕੋਲੋ ਲੈ ਲੈਂਦਾ ਹੈ! ਉਹ ਸਾਡੇ ਖੇਤ ਵਿਸ਼ਵਾਸਘਾਤੀਆਂ ਨੂੰ ਸੌਂਪਦਾ ਹੈ।’ ”

5ਇਸ ਲਈ ਤੇਰੇ ਕੋਲ ਯਾਹਵੇਹ ਦੀ ਸਭਾ ਵਿੱਚ ਕੋਈ ਨਹੀਂ ਹੋਵੇਗਾ ਜੋ ਜ਼ਮੀਨ ਨੂੰ ਗੁਣਾ ਪਾ ਕੇ ਵੰਡੇ।

6ਉਨ੍ਹਾਂ ਦੇ ਨਬੀ ਆਖਦੇ ਹਨ, “ਭਵਿੱਖਬਾਣੀ ਨਾ ਕਰੋ।” “ਇਨ੍ਹਾਂ ਗੱਲਾਂ ਬਾਰੇ ਅਗੰਮਵਾਕ ਨਾ ਕਰੋ; ਬਦਨਾਮੀ ਸਾਡੇ ਉੱਤੇ ਨਹੀਂ ਆਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.