1ਹਾਏ ਉਨ੍ਹਾਂ ਉੱਤੇ ਜਿਹੜੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ, ਉਨ੍ਹਾਂ ਉੱਤੇ ਜਿਹੜੇ ਆਪਣੇ ਬਿਸਤਰੇ ਉੱਤੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ! ਸਵੇਰ ਦੀ ਰੋਸ਼ਨੀ ਵਿੱਚ ਉਹ ਇਸ ਨੂੰ ਪੂਰਾ ਕਰਦੇ ਹਨ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੇ ਹੱਥ ਵਿੱਚ ਹੈ।
2ਉਹ ਖੇਤਾਂ ਦਾ ਲਾਲਚ ਕਰਦੇ ਹਨ ਅਤੇ ਉਨ੍ਹਾਂ ਨੂੰ ਖੋਹ ਲੈਂਦੇ ਹਨ, ਉਹ ਲੋਕਾਂ ਦੇ ਘਰ ਦਾ ਲੋਭ ਕਰਦੇ ਅਤੇ ਉਨ੍ਹਾਂ ਨੂੰ ਲੈ ਲੈਂਦੇ ਹਨ, ਉਹ ਉਨ੍ਹਾਂ ਦੀ ਵਿਰਾਸਤ ਲੁੱਟ ਲੈਂਦੇ ਹਨ।
3ਇਸ ਲਈ, ਯਾਹਵੇਹ ਆਖਦਾ ਹੈ: “ਮੈਂ ਇਨ੍ਹਾਂ ਲੋਕਾਂ ਦੇ ਵਿਰੁੱਧ ਤਬਾਹੀ ਦੀ ਯੋਜਨਾ ਬਣਾ ਰਿਹਾ ਹਾਂ, ਜਿਸ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਅਤੇ ਤੁਸੀਂ ਹੰਕਾਰ ਨਾਲ ਨਹੀਂ ਚੱਲ ਸਕੋਗੇ, ਕਿਉਂ ਜੋ ਉਹ ਬਿਪਤਾ ਦਾ ਸਮਾਂ ਹੋਵੇਗਾ।