1ਤਦ ਮੈਂ ਆਖਿਆ, “ਹੇ ਯਾਕੋਬ ਦੇ ਆਗੂਓ, ਅਤੇ ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਸੁਣੋ। ਕੀ ਤੁਹਾਨੂੰ ਨਿਆਂ ਨੂੰ ਗਲੇ ਨਹੀਂ ਲਗਾਉਣਾ ਚਾਹੀਦਾ,
2ਤੁਸੀਂ ਜਿਹੜੇ ਭਲਿਆਈ ਨਾਲ ਨਫ਼ਰਤ ਕਰਦੇ ਹੋ, ਅਤੇ ਬੁਰਿਆਈ ਨੂੰ ਪਿਆਰ ਕਰਦੇ ਹੋ। ਤੁਸੀਂ ਜੋ ਉਹਨਾਂ ਦੇ ਸਰੀਰਾਂ ਤੋਂ ਉਹਨਾਂ ਦੀ ਚਮੜੀ, ਅਤੇ ਉਹਨਾਂ ਦੀ ਹੱਡੀਆਂ ਤੋਂ ਉਹਨਾਂ ਦਾ ਮਾਸ ਨੋਚਦੇ ਹੋ;
3ਜਿਹੜੇ ਮੇਰੀ ਪਰਜਾ ਦਾ ਮਾਸ ਖਾਂਦੇ ਹਨ, ਉਨ੍ਹਾਂ ਦੀ ਚਮੜੀ ਲਾਹ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ। ਤੁਸੀਂ ਉਨ੍ਹਾਂ ਨੂੰ ਕੜਾਹੀ ਵਿੱਚ ਪਕਾਏ ਹੋਏ ਮਾਸ ਜਾਂ ਭਾਂਡੇ ਵਿੱਚ ਰੱਖੇ ਮਾਸ ਵਾਂਗ ਕੱਟਦੇ ਹੋ?”