ਮੀਕਾਹ 3

ਤੁਸੀਂ ਜਿਹੜੇ ਭਲਿਆਈ ਨਾਲ ਨਫ਼ਰਤ ਕਰਦੇ ਹੋ, ਅਤੇ ਬੁਰਿਆਈ ਨੂੰ ਪਿਆਰ ਕਰਦੇ ਹੋ। ਤੁਸੀਂ ਜੋ ਉਹਨਾਂ ਦੇ ਸਰੀਰਾਂ ਤੋਂ ਉਹਨਾਂ ਦੀ ਚਮੜੀ, ਅਤੇ ਉਹਨਾਂ ਦੀ ਹੱਡੀਆਂ ਤੋਂ ਉਹਨਾਂ ਦਾ ਮਾਸ ਨੋਚਦੇ ਹੋ;

Micah 3:2 (UKJV) Who hate the good, and love the evil; who pluck off their skin from off them, and their flesh from off their bones;

1ਤਦ ਮੈਂ ਆਖਿਆ, “ਹੇ ਯਾਕੋਬ ਦੇ ਆਗੂਓ, ਅਤੇ ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਸੁਣੋ। ਕੀ ਤੁਹਾਨੂੰ ਨਿਆਂ ਨੂੰ ਗਲੇ ਨਹੀਂ ਲਗਾਉਣਾ ਚਾਹੀਦਾ,

2ਤੁਸੀਂ ਜਿਹੜੇ ਭਲਿਆਈ ਨਾਲ ਨਫ਼ਰਤ ਕਰਦੇ ਹੋ, ਅਤੇ ਬੁਰਿਆਈ ਨੂੰ ਪਿਆਰ ਕਰਦੇ ਹੋ। ਤੁਸੀਂ ਜੋ ਉਹਨਾਂ ਦੇ ਸਰੀਰਾਂ ਤੋਂ ਉਹਨਾਂ ਦੀ ਚਮੜੀ, ਅਤੇ ਉਹਨਾਂ ਦੀ ਹੱਡੀਆਂ ਤੋਂ ਉਹਨਾਂ ਦਾ ਮਾਸ ਨੋਚਦੇ ਹੋ;

3ਜਿਹੜੇ ਮੇਰੀ ਪਰਜਾ ਦਾ ਮਾਸ ਖਾਂਦੇ ਹਨ, ਉਨ੍ਹਾਂ ਦੀ ਚਮੜੀ ਲਾਹ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ। ਤੁਸੀਂ ਉਨ੍ਹਾਂ ਨੂੰ ਕੜਾਹੀ ਵਿੱਚ ਪਕਾਏ ਹੋਏ ਮਾਸ ਜਾਂ ਭਾਂਡੇ ਵਿੱਚ ਰੱਖੇ ਮਾਸ ਵਾਂਗ ਕੱਟਦੇ ਹੋ?”

4ਤਦ ਉਹ ਯਾਹਵੇਹ ਨੂੰ ਪੁਕਾਰਣਗੇ, ਪਰ ਉਹ ਉਨ੍ਹਾਂ ਨੂੰ ਉੱਤਰ ਨਾ ਦੇਵੇਗਾ। ਉਸ ਵੇਲੇ ਉਨ੍ਹਾਂ ਦੀ ਕੀਤੀ ਬਦੀ ਦੇ ਕਾਰਨ ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.