4ਤਦ ਉਹ ਯਾਹਵੇਹ ਨੂੰ ਪੁਕਾਰਣਗੇ, ਪਰ ਉਹ ਉਨ੍ਹਾਂ ਨੂੰ ਉੱਤਰ ਨਾ ਦੇਵੇਗਾ। ਉਸ ਵੇਲੇ ਉਨ੍ਹਾਂ ਦੀ ਕੀਤੀ ਬਦੀ ਦੇ ਕਾਰਨ ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ।
5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਉਨ੍ਹਾਂ ਨਬੀਆਂ ਬਾਰੇ ਜੋ ਮੇਰੀ ਪਰਜਾ ਨੂੰ ਕੁਰਾਹੇ ਪਾਉਂਦੇ ਹਨ, ਜੇਕਰ ਉਨ੍ਹਾਂ ਨੂੰ ਖਾਣ ਲਈ ਕੁਝ ਮਿਲਦਾ ਹੈ, ਤਾਂ ਉਹ ਸ਼ਾਂਤੀ ਦਾ ਐਲਾਨ ਕਰਦੇ ਹਨ, ਪਰ ਜੋ ਕੋਈ ਕੁਝ ਖਾਣ ਨੂੰ ਨਹੀਂ ਦਿੰਦਾ, ਉਸ ਦੇ ਵਿਰੁੱਧ ਉਹ ਲੜਾਈ ਦੀ ਤਿਆਰੀ ਕਰਦੇ ਹਨ।
6ਇਸ ਕਾਰਨ ਤੁਹਾਡੇ ਉੱਤੇ ਬਿਨ੍ਹਾਂ ਦਰਸ਼ਣ ਦੀ ਰਾਤ ਆਵੇਗੀ, ਅਤੇ ਅਜਿਹਾ ਹਨ੍ਹੇਰਾ ਆਵੇਗਾ ਕਿ ਤੁਸੀਂ ਭਵਿੱਖ ਨਾ ਦੱਸ ਸਕੋਗੇ, ਨਬੀਆਂ ਲਈ ਸੂਰਜ ਡੁੱਬ ਜਾਵੇਗਾ, ਅਤੇ ਦਿਨ ਉਨ੍ਹਾਂ ਲਈ ਹਨੇਰਾ ਹੋ ਜਾਵੇਗਾ।
7ਦਰਸ਼ਣ ਦੇਖਣ ਵਾਲੇ ਸ਼ਰਮਿੰਦਾ ਹੋਣਗੇ ਅਤੇ ਭਵਿੱਖ ਦੱਸਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ, ਉਹ ਸਾਰੇ ਆਪਣੇ ਮੂੰਹ ਢੱਕ ਲੈਣਗੇ ਕਿਉਂਕਿ ਪਰਮੇਸ਼ਵਰ ਵੱਲੋਂ ਕੋਈ ਜਵਾਬ ਨਹੀਂ ਹੈ।”
8ਪਰ ਮੈਂ ਤਾਂ ਯਾਹਵੇਹ ਦੇ ਆਤਮਾ ਦੇ ਰਾਹੀਂ, ਬਲ, ਨਿਆਂ ਅਤੇ ਸ਼ਕਤੀ ਨਾਲ ਭਰਪੂਰ ਹਾਂ, ਤਾਂ ਜੋ ਮੈਂ ਯਾਕੋਬ ਨੂੰ ਉਹ ਦਾ ਅਪਰਾਧ, ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ।