9ਸੁਣੋ! ਯਾਹਵੇਹ ਸ਼ਹਿਰ ਨੂੰ ਬੁਲਾ ਰਿਹਾ ਹੈ ਅਤੇ ਤੇਰੇ ਨਾਮ ਤੋਂ ਡਰਨਾ ਹੀ ਬੁੱਧ ਹੈ “ਲਾਠੀ ਅਤੇ ਉਸ ਨੂੰ ਜਿਸ ਨੇ ਇਸਨੂੰ ਨਿਯੁਕਤ ਕੀਤਾ ਹੈ, ਸੁਣੋ।
10ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ? ਨਾਲੇ ਏਫ਼ਾਹ ਦੇ ਘੱਟ ਨਾਪ ਜੋ ਸਰਾਪ ਹੈ?
11ਭਲਾ, ਮੈਂ ਪਵਿੱਤਰ ਠਹਿਰ ਸਕਦਾ ਹਾਂ, ਜਦ ਮੇਰੇ ਕੋਲ ਕਾਣੀ ਤਕੜੀ, ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ?
12ਤੁਹਾਡੇ ਅਮੀਰ ਲੋਕ ਹਿੰਸਕ ਹਨ; ਤੁਹਾਡੇ ਵਾਸੀ ਝੂਠੇ ਹਨ, ਅਤੇ ਉਨ੍ਹਾਂ ਦੀਆਂ ਜੀਭਾਂ ਧੋਖੇ ਨਾਲ ਬੋਲਦੀਆਂ ਹਨ।
13ਇਸ ਲਈ, ਮੈਂ ਤੁਹਾਡੇ ਪਾਪਾਂ ਦੇ ਕਾਰਨ, ਤੁਹਾਨੂੰ ਤਬਾਹ ਕਰਨ ਸ਼ੁਰੂ ਕੀਤਾ ਹੈ।