10ਤਦ ਮੇਰਾ ਵੈਰੀ ਇਹ ਵੇਖੇਗਾ ਅਤੇ ਸ਼ਰਮ ਨਾਲ ਢੱਕ ਜਾਵੇਗਾ, ਜਿਸ ਨੇ ਮੈਨੂੰ ਆਖਿਆ, “ਕਿੱਥੇ ਹੈ ਯਾਹਵੇਹ ਤੁਹਾਡਾ ਪਰਮੇਸ਼ਵਰ?” ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ। ਤਦ ਉਹ ਗਲੀਆਂ ਵਿੱਚ ਚਿੱਕੜ ਵਾਂਗੂੰ ਪੈਰਾਂ ਹੇਠ ਮਿੱਧੀ ਜਾਵੇਗੀ।
11ਤੇਰੀਆਂ ਕੰਧਾਂ ਬਣਾਉਣ ਦਾ ਦਿਨ ਆਵੇਗਾ, ਤੇਰੀਆਂ ਹੱਦਾਂ ਵਧਾਉਣ ਦਾ ਦਿਨ ਆਵੇਗਾ।
12ਉਸ ਦਿਨ ਉਹ ਅੱਸ਼ੂਰ ਤੋਂ, ਮਿਸਰ ਦੇ ਸ਼ਹਿਰਾਂ ਤੋਂ, ਮਿਸਰ ਤੋਂ ਦਰਿਆ ਤੱਕ, ਸਮੁੰਦਰ ਤੋਂ ਸਮੁੰਦਰ ਤੱਕ, ਅਤੇ ਪਰਬਤ ਤੋਂ ਪਰਬਤ ਤੱਕ ਤੇਰੇ ਕੋਲ ਆਉਣਗੇ,
13ਧਰਤੀ ਆਪਣੇ ਵਾਸੀਆਂ ਦੇ ਕਾਰਨ ਅਤੇ ਉਹਨਾਂ ਦੇ ਕੰਮਾਂ ਦੇ ਨਤੀਜੇ ਵਜੋਂ ਧਰਤੀ ਵਿਰਾਨ ਹੋ ਜਾਵੇਗੀ।
14ਆਪਣੇ ਲੋਕਾਂ ਦੀ ਰਾਖੀ ਕਰੋ, ਆਪਣੇ ਵਿਰਸੇ ਵਿੱਚ ਮਿਲੇ ਇੱਜੜ ਦੀ ਲਾਠੀ ਨਾਲ ਰਾਖੀ ਕਰੋ। ਜਿਹੜੇ ਕਰਮਲ ਦੇ ਜੰਗਲ ਵਿੱਚ ਇਕੱਲੇ ਰਹਿੰਦੇ ਹਨ, ਉਹ ਬਾਸ਼ਾਨ ਅਤੇ ਗਿਲਆਦ ਦੀਆਂ ਉਪਜਾਊ ਚਰਾਂਦਾਂ ਵਿੱਚ ਚਰਨ, ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਦੇ ਸਨ।