ਮੀਕਾਹ 7

ਤਦ ਮੇਰਾ ਵੈਰੀ ਇਹ ਵੇਖੇਗਾ ਅਤੇ ਸ਼ਰਮ ਨਾਲ ਢੱਕ ਜਾਵੇਗਾ, ਜਿਸ ਨੇ ਮੈਨੂੰ ਆਖਿਆ, “ਕਿੱਥੇ ਹੈ ਯਾਹਵੇਹ ਤੁਹਾਡਾ ਪਰਮੇਸ਼ਵਰ?” ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ। ਤਦ ਉਹ ਗਲੀਆਂ ਵਿੱਚ ਚਿੱਕੜ ਵਾਂਗੂੰ ਪੈਰਾਂ ਹੇਠ ਮਿੱਧੀ ਜਾਵੇਗੀ।

Micah 7:10 (UKJV) Then she that is mine enemy shall see it, and shame shall cover her which said unto me, Where is the LORD your God? mine eyes shall behold her: now shall she be trodden down as the mire of the streets.

8ਹੇ ਮੇਰੇ ਵੈਰੀ, ਮੇਰੇ ਉੱਤੇ ਖੁਸ਼ੀ ਨਾ ਮਨਾ! ਭਾਵੇਂ ਮੈਂ ਡਿੱਗ ਪਿਆ ਹਾਂ, ਮੈਂ ਫਿਰ ਉੱਠਾਂਗਾ। ਭਾਵੇਂ ਮੈਂ ਹਨੇਰੇ ਵਿੱਚ ਬੈਠਾ ਹਾਂ, ਯਾਹਵੇਹ ਮੇਰਾ ਚਾਨਣ ਹੋਵੇਗਾ।

9ਕਿਉਂ ਜੋ ਮੈਂ ਉਹ ਦੇ ਵਿਰੁੱਧ ਪਾਪ ਕੀਤਾ ਹੈ, ਮੈਂ ਯਾਹਵੇਹ ਦਾ ਕ੍ਰੋਧ ਝੱਲਾਂਗਾ, ਜਦ ਤੱਕ ਕਿ ਉਹ ਮੇਰਾ ਮੁਕੱਦਮਾ ਨਾ ਲੜੇ, ਅਤੇ ਮੇਰਾ ਪੱਖ ਨਹੀਂ ਰੱਖਦਾ। ਉਹ ਮੈਨੂੰ ਚਾਨਣ ਵਿੱਚ ਬਾਹਰ ਲਿਆਵੇਗਾ; ਮੈਂ ਉਸਦੀ ਧਾਰਮਿਕਤਾ ਨੂੰ ਵੇਖਾਂਗਾ।

10ਤਦ ਮੇਰਾ ਵੈਰੀ ਇਹ ਵੇਖੇਗਾ ਅਤੇ ਸ਼ਰਮ ਨਾਲ ਢੱਕ ਜਾਵੇਗਾ, ਜਿਸ ਨੇ ਮੈਨੂੰ ਆਖਿਆ, “ਕਿੱਥੇ ਹੈ ਯਾਹਵੇਹ ਤੁਹਾਡਾ ਪਰਮੇਸ਼ਵਰ?” ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ। ਤਦ ਉਹ ਗਲੀਆਂ ਵਿੱਚ ਚਿੱਕੜ ਵਾਂਗੂੰ ਪੈਰਾਂ ਹੇਠ ਮਿੱਧੀ ਜਾਵੇਗੀ।

11ਤੇਰੀਆਂ ਕੰਧਾਂ ਬਣਾਉਣ ਦਾ ਦਿਨ ਆਵੇਗਾ, ਤੇਰੀਆਂ ਹੱਦਾਂ ਵਧਾਉਣ ਦਾ ਦਿਨ ਆਵੇਗਾ।

12ਉਸ ਦਿਨ ਉਹ ਅੱਸ਼ੂਰ ਤੋਂ, ਮਿਸਰ ਦੇ ਸ਼ਹਿਰਾਂ ਤੋਂ, ਮਿਸਰ ਤੋਂ ਦਰਿਆ ਤੱਕ, ਸਮੁੰਦਰ ਤੋਂ ਸਮੁੰਦਰ ਤੱਕ, ਅਤੇ ਪਰਬਤ ਤੋਂ ਪਰਬਤ ਤੱਕ ਤੇਰੇ ਕੋਲ ਆਉਣਗੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.