6ਕਿਉਂਕਿ ਇੱਕ ਪੁੱਤਰ ਆਪਣੇ ਪਿਤਾ ਦਾ ਨਿਰਾਦਰ ਕਰਦਾ ਹੈ, ਇੱਕ ਧੀ ਆਪਣੀ ਮਾਂ ਦੇ ਵਿਰੁੱਧ, ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਉੱਠਦੀ ਹੈ, ਮਨੁੱਖ ਦੇ ਦੁਸ਼ਮਣ ਉਸਦੇ ਘਰ ਦੇ ਮੈਂਬਰ ਹਨ।
7ਪਰ ਮੇਰੇ ਲਈ, ਮੈਂ ਯਾਹਵੇਹ ਦੀ ਉਮੀਦ ਵਿੱਚ ਵੇਖਦਾ ਹਾਂ, ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਦੀ ਉਡੀਕ ਕਰਦਾ ਹਾਂ; ਮੇਰਾ ਪਰਮੇਸ਼ਵਰ ਮੇਰੀ ਸੁਣੇਗਾ।
8ਹੇ ਮੇਰੇ ਵੈਰੀ, ਮੇਰੇ ਉੱਤੇ ਖੁਸ਼ੀ ਨਾ ਮਨਾ! ਭਾਵੇਂ ਮੈਂ ਡਿੱਗ ਪਿਆ ਹਾਂ, ਮੈਂ ਫਿਰ ਉੱਠਾਂਗਾ। ਭਾਵੇਂ ਮੈਂ ਹਨੇਰੇ ਵਿੱਚ ਬੈਠਾ ਹਾਂ, ਯਾਹਵੇਹ ਮੇਰਾ ਚਾਨਣ ਹੋਵੇਗਾ।
9ਕਿਉਂ ਜੋ ਮੈਂ ਉਹ ਦੇ ਵਿਰੁੱਧ ਪਾਪ ਕੀਤਾ ਹੈ, ਮੈਂ ਯਾਹਵੇਹ ਦਾ ਕ੍ਰੋਧ ਝੱਲਾਂਗਾ, ਜਦ ਤੱਕ ਕਿ ਉਹ ਮੇਰਾ ਮੁਕੱਦਮਾ ਨਾ ਲੜੇ, ਅਤੇ ਮੇਰਾ ਪੱਖ ਨਹੀਂ ਰੱਖਦਾ। ਉਹ ਮੈਨੂੰ ਚਾਨਣ ਵਿੱਚ ਬਾਹਰ ਲਿਆਵੇਗਾ; ਮੈਂ ਉਸਦੀ ਧਾਰਮਿਕਤਾ ਨੂੰ ਵੇਖਾਂਗਾ।
10ਤਦ ਮੇਰਾ ਵੈਰੀ ਇਹ ਵੇਖੇਗਾ ਅਤੇ ਸ਼ਰਮ ਨਾਲ ਢੱਕ ਜਾਵੇਗਾ, ਜਿਸ ਨੇ ਮੈਨੂੰ ਆਖਿਆ, “ਕਿੱਥੇ ਹੈ ਯਾਹਵੇਹ ਤੁਹਾਡਾ ਪਰਮੇਸ਼ਵਰ?” ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ। ਤਦ ਉਹ ਗਲੀਆਂ ਵਿੱਚ ਚਿੱਕੜ ਵਾਂਗੂੰ ਪੈਰਾਂ ਹੇਠ ਮਿੱਧੀ ਜਾਵੇਗੀ।