ਨਹੂਮ 2

ਨੀਨਵਾਹ ਇੱਕ ਤਲਾਬ ਵਰਗਾ ਹੈ ਜਿਸ ਦਾ ਪਾਣੀ ਵਗ ਜਾਂਦਾ ਹੈ। “ਰੁਕੋ! ਰੁਕੋ!” ਉਹ ਰੋਂਦੇ ਹਨ, ਪਰ ਕੋਈ ਨਹੀਂ ਮੁੜਦਾ।

Nahum 2:8 (UKJV) But Nineveh is of old like a pool of water: yet they shall flee away. Stand, stand, shall they cry; but none shall look back.

6ਦਰਿਆ ਦੇ ਫਾਟਕ ਖੋਲ੍ਹ ਦਿੱਤੇ ਜਾਂਦੇ ਹਨ ਅਤੇ ਮਹਿਲ ਢਹਿ ਜਾਂਦਾ ਹੈ।

7ਇਹ ਹੁਕਮ ਹੈ ਕਿ ਨੀਨਵਾਹ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਅਤੇ ਲੈ ਜਾਇਆ ਜਾਵੇ। ਉਸ ਦੀਆਂ ਦਾਸੀਆਂ ਕਬੂਤਰਾਂ ਵਾਂਗ ਵਿਰਲਾਪ ਕਰਦੀਆਂ ਹਨ ਅਤੇ ਆਪਣੀਆਂ ਛਾਤੀਆਂ ਨੂੰ ਕੁੱਟਦੀਆਂ ਹਨ।

8ਨੀਨਵਾਹ ਇੱਕ ਤਲਾਬ ਵਰਗਾ ਹੈ ਜਿਸ ਦਾ ਪਾਣੀ ਵਗ ਜਾਂਦਾ ਹੈ। “ਰੁਕੋ! ਰੁਕੋ!” ਉਹ ਰੋਂਦੇ ਹਨ, ਪਰ ਕੋਈ ਨਹੀਂ ਮੁੜਦਾ।

9ਚਾਂਦੀ ਲੁੱਟੋ! ਸੋਨਾ ਲੁੱਟੋ! ਇਸ ਦੇ ਸਾਰੇ ਖਜ਼ਾਨਿਆਂ ਵਿੱਚ ਧਨ ਬੇਅੰਤ ਹੈ!

10ਉਹ ਖਾਲੀ, ਸੁੰਨੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.