ਨਹੂਮ 3

ਘੇਰਾਬੰਦੀ ਲਈ ਪਾਣੀ ਭਰ, ਆਪਣੀ ਸੁਰੱਖਿਆਂ ਨੂੰ ਮਜ਼ਬੂਤ ਕਰੋ! ਮਿੱਟੀ ਨੂੰ ਇਕੱਠਾ ਕਰੋ, ਪੈਰਾ ਨਾਲ ਲਤਾੜ ਕੇ ਇੱਟਾਂ ਬਣਾਉਣ ਦਾ ਕੰਮ ਸ਼ੁਰੂ ਕਰੋ!

Nahum 3:14 (UKJV) Draw you waters for the siege, fortify your strong holds: go into clay, and tread the mortar, make strong the brick-kiln.

12ਤੁਹਾਡੇ ਸਾਰੇ ਕਿਲ੍ਹੇ ਹੰਜੀਰ ਦੇ ਰੁੱਖਾਂ ਵਰਗੇ ਹੋਣਗੇ ਉਨ੍ਹਾਂ ਦੇ ਪਹਿਲੇ ਪੱਕੇ ਫਲ ਨਾਲ; ਜਦੋਂ ਉਹ ਹਿਲਾਏ ਜਾਣਗੇ, ਤਾਂ ਹੰਜੀਰ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੇ।

13ਆਪਣੀਆਂ ਫ਼ੌਜਾਂ ਵੱਲ ਵੇਖ ਉਹ ਸਭ ਕਮਜ਼ੋਰ ਹਨ। ਤੇਰੀ ਧਰਤੀ ਦੇ ਦਰਵਾਜ਼ੇ ਤੇਰੇ ਦੁਸ਼ਮਣਾਂ ਲਈ ਖੁੱਲ੍ਹੇ ਹਨ; ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਸਲਾਖਾਂ ਨੂੰ ਭਸਮ ਕਰ ਦਿੱਤਾ ਹੈ।

14ਘੇਰਾਬੰਦੀ ਲਈ ਪਾਣੀ ਭਰ, ਆਪਣੀ ਸੁਰੱਖਿਆਂ ਨੂੰ ਮਜ਼ਬੂਤ ਕਰੋ! ਮਿੱਟੀ ਨੂੰ ਇਕੱਠਾ ਕਰੋ, ਪੈਰਾ ਨਾਲ ਲਤਾੜ ਕੇ ਇੱਟਾਂ ਬਣਾਉਣ ਦਾ ਕੰਮ ਸ਼ੁਰੂ ਕਰੋ!

15ਉੱਥੇ ਅੱਗ ਤੈਨੂੰ ਭਸਮ ਕਰ ਦੇਵੇਗੀ। ਤਲਵਾਰ ਤੈਨੂੰ ਵੱਢ ਸੁੱਟੇਗੀ ਉਹ ਤੈਨੂੰ ਟਿੱਡੀਆਂ ਦੇ ਝੁੰਡ ਵਾਂਗ ਖਾ ਜਾਣਗੇ। ਆਪਣੇ ਆਪ ਨੂੰ ਸਲਾ ਵਾਂਗੂੰ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!

16ਤੂੰ ਆਪਣੇ ਵਪਾਰੀਆਂ ਨੂੰ ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਅਤੇ ਫੇਰ ਉੱਡ ਜਾਂਦੀ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.