ਨਹੂਮ 3

ਆਪਣੀਆਂ ਫ਼ੌਜਾਂ ਵੱਲ ਵੇਖ ਉਹ ਸਭ ਕਮਜ਼ੋਰ ਹਨ। ਤੇਰੀ ਧਰਤੀ ਦੇ ਦਰਵਾਜ਼ੇ ਤੇਰੇ ਦੁਸ਼ਮਣਾਂ ਲਈ ਖੁੱਲ੍ਹੇ ਹਨ; ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਸਲਾਖਾਂ ਨੂੰ ਭਸਮ ਕਰ ਦਿੱਤਾ ਹੈ।

Nahum 3:13 (UKJV) Behold, your people in the midst of you are women: the gates of your land shall be set wide open unto yours enemies: the fire shall devour your bars.

11ਤੁਸੀਂ ਵੀ ਸ਼ਰਾਬੀ ਹੋ ਜਾਓਗੇ। ਤੁਸੀਂ ਲੁਕ ਜਾਵੋਂਗੇ, ਅਤੇ ਦੁਸ਼ਮਣ ਤੋਂ ਪਨਾਹ ਲਓਗੇ।

12ਤੁਹਾਡੇ ਸਾਰੇ ਕਿਲ੍ਹੇ ਹੰਜੀਰ ਦੇ ਰੁੱਖਾਂ ਵਰਗੇ ਹੋਣਗੇ ਉਨ੍ਹਾਂ ਦੇ ਪਹਿਲੇ ਪੱਕੇ ਫਲ ਨਾਲ; ਜਦੋਂ ਉਹ ਹਿਲਾਏ ਜਾਣਗੇ, ਤਾਂ ਹੰਜੀਰ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੇ।

13ਆਪਣੀਆਂ ਫ਼ੌਜਾਂ ਵੱਲ ਵੇਖ ਉਹ ਸਭ ਕਮਜ਼ੋਰ ਹਨ। ਤੇਰੀ ਧਰਤੀ ਦੇ ਦਰਵਾਜ਼ੇ ਤੇਰੇ ਦੁਸ਼ਮਣਾਂ ਲਈ ਖੁੱਲ੍ਹੇ ਹਨ; ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਸਲਾਖਾਂ ਨੂੰ ਭਸਮ ਕਰ ਦਿੱਤਾ ਹੈ।

14ਘੇਰਾਬੰਦੀ ਲਈ ਪਾਣੀ ਭਰ, ਆਪਣੀ ਸੁਰੱਖਿਆਂ ਨੂੰ ਮਜ਼ਬੂਤ ਕਰੋ! ਮਿੱਟੀ ਨੂੰ ਇਕੱਠਾ ਕਰੋ, ਪੈਰਾ ਨਾਲ ਲਤਾੜ ਕੇ ਇੱਟਾਂ ਬਣਾਉਣ ਦਾ ਕੰਮ ਸ਼ੁਰੂ ਕਰੋ!

15ਉੱਥੇ ਅੱਗ ਤੈਨੂੰ ਭਸਮ ਕਰ ਦੇਵੇਗੀ। ਤਲਵਾਰ ਤੈਨੂੰ ਵੱਢ ਸੁੱਟੇਗੀ ਉਹ ਤੈਨੂੰ ਟਿੱਡੀਆਂ ਦੇ ਝੁੰਡ ਵਾਂਗ ਖਾ ਜਾਣਗੇ। ਆਪਣੇ ਆਪ ਨੂੰ ਸਲਾ ਵਾਂਗੂੰ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.