ਨਹੂਮ 3

ਤੁਸੀਂ ਵੀ ਸ਼ਰਾਬੀ ਹੋ ਜਾਓਗੇ। ਤੁਸੀਂ ਲੁਕ ਜਾਵੋਂਗੇ, ਅਤੇ ਦੁਸ਼ਮਣ ਤੋਂ ਪਨਾਹ ਲਓਗੇ।

Nahum 3:11 (UKJV) You also shall be drunken: you shall be hid, you also shall seek strength because of the enemy.

9ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲਿਬੀਆ ਤੇਰੇ ਸਹਾਇਕ ਸਨ।

10ਤਾਂ ਵੀ ਉਹ ਬੰਦੀ ਬਣਾ ਕੇ ਗ਼ੁਲਾਮੀ ਵਿੱਚ ਚਲੀ ਗਈ। ਉਸ ਦੇ ਨਿਆਣਿਆਂ ਨੂੰ ਹਰ ਗਲੀ ਦੇ ਵਿੱਚ ਟੁਕੜੇ-ਟੁਕੜੇ ਕਰ ਦਿੱਤਾ ਗਿਆ। ਉਸ ਦੇ ਪਤਵੰਤਾਂ ਲਈ ਗੁਣੇ ਪਾਏ ਗਏ, ਅਤੇ ਉਸ ਦੇ ਸਾਰੇ ਮਹਾਂਪੁਰਖ ਜ਼ੰਜੀਰਾਂ ਵਿੱਚ ਪਾ ਦਿੱਤੇ ਗਏ।

11ਤੁਸੀਂ ਵੀ ਸ਼ਰਾਬੀ ਹੋ ਜਾਓਗੇ। ਤੁਸੀਂ ਲੁਕ ਜਾਵੋਂਗੇ, ਅਤੇ ਦੁਸ਼ਮਣ ਤੋਂ ਪਨਾਹ ਲਓਗੇ।

12ਤੁਹਾਡੇ ਸਾਰੇ ਕਿਲ੍ਹੇ ਹੰਜੀਰ ਦੇ ਰੁੱਖਾਂ ਵਰਗੇ ਹੋਣਗੇ ਉਨ੍ਹਾਂ ਦੇ ਪਹਿਲੇ ਪੱਕੇ ਫਲ ਨਾਲ; ਜਦੋਂ ਉਹ ਹਿਲਾਏ ਜਾਣਗੇ, ਤਾਂ ਹੰਜੀਰ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੇ।

13ਆਪਣੀਆਂ ਫ਼ੌਜਾਂ ਵੱਲ ਵੇਖ ਉਹ ਸਭ ਕਮਜ਼ੋਰ ਹਨ। ਤੇਰੀ ਧਰਤੀ ਦੇ ਦਰਵਾਜ਼ੇ ਤੇਰੇ ਦੁਸ਼ਮਣਾਂ ਲਈ ਖੁੱਲ੍ਹੇ ਹਨ; ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਸਲਾਖਾਂ ਨੂੰ ਭਸਮ ਕਰ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.