7ਸਾਰੇ ਜੋ ਤੈਨੂੰ ਵੇਖਦੇ ਹਨ, ਤੇਰੇ ਕੋਲੋਂ ਭੱਜ ਜਾਣਗੇ ਅਤੇ ਆਖਣਗੇ, ‘ਨੀਨਵਾਹ ਤਬਾਹ ਹੋ ਗਿਆ ਹੈ, ਕੌਣ ਉਹ ਦੇ ਲਈ ਸੋਗ ਕਰੇਗਾ?’ ਮੈਂ ਤੇਰੇ ਲਈ ਦਿਲਾਸਾ ਦੇਣ ਵਾਲਾ ਕਿੱਥੋਂ ਲੱਭ ਸਕਦਾ ਹਾਂ?”
8ਕੀ ਥੀਬਸ ਨਾਲੋਂ ਚੰਗੇ ਹੈ, ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਹੈ, ਉਸ ਦੇ ਆਲੇ-ਦੁਆਲੇ ਪਾਣੀ ਸੀ? ਨਦੀ ਉਸ ਦੀ ਰਾਖੀ ਸੀ, ਅਤੇ ਪਾਣੀ ਉਸ ਲਈ ਕੰਧ ਵਾਂਗ ਸੀ।
9ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲਿਬੀਆ ਤੇਰੇ ਸਹਾਇਕ ਸਨ।
10ਤਾਂ ਵੀ ਉਹ ਬੰਦੀ ਬਣਾ ਕੇ ਗ਼ੁਲਾਮੀ ਵਿੱਚ ਚਲੀ ਗਈ। ਉਸ ਦੇ ਨਿਆਣਿਆਂ ਨੂੰ ਹਰ ਗਲੀ ਦੇ ਵਿੱਚ ਟੁਕੜੇ-ਟੁਕੜੇ ਕਰ ਦਿੱਤਾ ਗਿਆ। ਉਸ ਦੇ ਪਤਵੰਤਾਂ ਲਈ ਗੁਣੇ ਪਾਏ ਗਏ, ਅਤੇ ਉਸ ਦੇ ਸਾਰੇ ਮਹਾਂਪੁਰਖ ਜ਼ੰਜੀਰਾਂ ਵਿੱਚ ਪਾ ਦਿੱਤੇ ਗਏ।
11ਤੁਸੀਂ ਵੀ ਸ਼ਰਾਬੀ ਹੋ ਜਾਓਗੇ। ਤੁਸੀਂ ਲੁਕ ਜਾਵੋਂਗੇ, ਅਤੇ ਦੁਸ਼ਮਣ ਤੋਂ ਪਨਾਹ ਲਓਗੇ।