ਨਹੂਮ 3

ਤਾਂ ਵੀ ਉਹ ਬੰਦੀ ਬਣਾ ਕੇ ਗ਼ੁਲਾਮੀ ਵਿੱਚ ਚਲੀ ਗਈ। ਉਸ ਦੇ ਨਿਆਣਿਆਂ ਨੂੰ ਹਰ ਗਲੀ ਦੇ ਵਿੱਚ ਟੁਕੜੇ-ਟੁਕੜੇ ਕਰ ਦਿੱਤਾ ਗਿਆ। ਉਸ ਦੇ ਪਤਵੰਤਾਂ ਲਈ ਗੁਣੇ ਪਾਏ ਗਏ, ਅਤੇ ਉਸ ਦੇ ਸਾਰੇ ਮਹਾਂਪੁਰਖ ਜ਼ੰਜੀਰਾਂ ਵਿੱਚ ਪਾ ਦਿੱਤੇ ਗਏ।

Nahum 3:10 (UKJV) Yet was she carried away, she went into captivity: her young children also were dashed in pieces at the top of all the streets: and they cast lots for her honourable men, and all her great men were bound in chains.

8ਕੀ ਥੀਬਸ ਨਾਲੋਂ ਚੰਗੇ ਹੈ, ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਹੈ, ਉਸ ਦੇ ਆਲੇ-ਦੁਆਲੇ ਪਾਣੀ ਸੀ? ਨਦੀ ਉਸ ਦੀ ਰਾਖੀ ਸੀ, ਅਤੇ ਪਾਣੀ ਉਸ ਲਈ ਕੰਧ ਵਾਂਗ ਸੀ।

9ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲਿਬੀਆ ਤੇਰੇ ਸਹਾਇਕ ਸਨ।

10ਤਾਂ ਵੀ ਉਹ ਬੰਦੀ ਬਣਾ ਕੇ ਗ਼ੁਲਾਮੀ ਵਿੱਚ ਚਲੀ ਗਈ। ਉਸ ਦੇ ਨਿਆਣਿਆਂ ਨੂੰ ਹਰ ਗਲੀ ਦੇ ਵਿੱਚ ਟੁਕੜੇ-ਟੁਕੜੇ ਕਰ ਦਿੱਤਾ ਗਿਆ। ਉਸ ਦੇ ਪਤਵੰਤਾਂ ਲਈ ਗੁਣੇ ਪਾਏ ਗਏ, ਅਤੇ ਉਸ ਦੇ ਸਾਰੇ ਮਹਾਂਪੁਰਖ ਜ਼ੰਜੀਰਾਂ ਵਿੱਚ ਪਾ ਦਿੱਤੇ ਗਏ।

11ਤੁਸੀਂ ਵੀ ਸ਼ਰਾਬੀ ਹੋ ਜਾਓਗੇ। ਤੁਸੀਂ ਲੁਕ ਜਾਵੋਂਗੇ, ਅਤੇ ਦੁਸ਼ਮਣ ਤੋਂ ਪਨਾਹ ਲਓਗੇ।

12ਤੁਹਾਡੇ ਸਾਰੇ ਕਿਲ੍ਹੇ ਹੰਜੀਰ ਦੇ ਰੁੱਖਾਂ ਵਰਗੇ ਹੋਣਗੇ ਉਨ੍ਹਾਂ ਦੇ ਪਹਿਲੇ ਪੱਕੇ ਫਲ ਨਾਲ; ਜਦੋਂ ਉਹ ਹਿਲਾਏ ਜਾਣਗੇ, ਤਾਂ ਹੰਜੀਰ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.