ਨਹੂਮ 3

ਕੀ ਥੀਬਸ ਨਾਲੋਂ ਚੰਗੇ ਹੈ, ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਹੈ, ਉਸ ਦੇ ਆਲੇ-ਦੁਆਲੇ ਪਾਣੀ ਸੀ? ਨਦੀ ਉਸ ਦੀ ਰਾਖੀ ਸੀ, ਅਤੇ ਪਾਣੀ ਉਸ ਲਈ ਕੰਧ ਵਾਂਗ ਸੀ।

Nahum 3:8 (UKJV) Are you better than populous No, that was situated among the rivers, that had the waters round about it, whose rampart was the sea, and her wall was from the sea?

6ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖ਼ੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ।

7ਸਾਰੇ ਜੋ ਤੈਨੂੰ ਵੇਖਦੇ ਹਨ, ਤੇਰੇ ਕੋਲੋਂ ਭੱਜ ਜਾਣਗੇ ਅਤੇ ਆਖਣਗੇ, ‘ਨੀਨਵਾਹ ਤਬਾਹ ਹੋ ਗਿਆ ਹੈ, ਕੌਣ ਉਹ ਦੇ ਲਈ ਸੋਗ ਕਰੇਗਾ?’ ਮੈਂ ਤੇਰੇ ਲਈ ਦਿਲਾਸਾ ਦੇਣ ਵਾਲਾ ਕਿੱਥੋਂ ਲੱਭ ਸਕਦਾ ਹਾਂ?”

8ਕੀ ਥੀਬਸ ਨਾਲੋਂ ਚੰਗੇ ਹੈ, ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਹੈ, ਉਸ ਦੇ ਆਲੇ-ਦੁਆਲੇ ਪਾਣੀ ਸੀ? ਨਦੀ ਉਸ ਦੀ ਰਾਖੀ ਸੀ, ਅਤੇ ਪਾਣੀ ਉਸ ਲਈ ਕੰਧ ਵਾਂਗ ਸੀ।

9ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲਿਬੀਆ ਤੇਰੇ ਸਹਾਇਕ ਸਨ।

10ਤਾਂ ਵੀ ਉਹ ਬੰਦੀ ਬਣਾ ਕੇ ਗ਼ੁਲਾਮੀ ਵਿੱਚ ਚਲੀ ਗਈ। ਉਸ ਦੇ ਨਿਆਣਿਆਂ ਨੂੰ ਹਰ ਗਲੀ ਦੇ ਵਿੱਚ ਟੁਕੜੇ-ਟੁਕੜੇ ਕਰ ਦਿੱਤਾ ਗਿਆ। ਉਸ ਦੇ ਪਤਵੰਤਾਂ ਲਈ ਗੁਣੇ ਪਾਏ ਗਏ, ਅਤੇ ਉਸ ਦੇ ਸਾਰੇ ਮਹਾਂਪੁਰਖ ਜ਼ੰਜੀਰਾਂ ਵਿੱਚ ਪਾ ਦਿੱਤੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.