ਨਹੂਮ 3

ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖ਼ੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ।

Nahum 3:6 (UKJV) And I will cast abominable filth upon you, and make you vile, and will set you as a gazing-stock.

4ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਵਿਭਚਾਰ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰੀਆਂ ਦੀ ਮਾਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।

5“ਮੈਂ ਤੁਹਾਡੇ ਵਿਰੁੱਧ ਹਾਂ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਮੈਂ ਤੇਰੇ ਚਿਹਰੇ ਤੋਂ ਕੱਪੜੇ ਨੂੰ ਚੁੱਕਾਂਗਾ। ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਰਾਜਾਂ ਨੂੰ ਤੇਰੀ ਸ਼ਰਮ।

6ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖ਼ੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ।

7ਸਾਰੇ ਜੋ ਤੈਨੂੰ ਵੇਖਦੇ ਹਨ, ਤੇਰੇ ਕੋਲੋਂ ਭੱਜ ਜਾਣਗੇ ਅਤੇ ਆਖਣਗੇ, ‘ਨੀਨਵਾਹ ਤਬਾਹ ਹੋ ਗਿਆ ਹੈ, ਕੌਣ ਉਹ ਦੇ ਲਈ ਸੋਗ ਕਰੇਗਾ?’ ਮੈਂ ਤੇਰੇ ਲਈ ਦਿਲਾਸਾ ਦੇਣ ਵਾਲਾ ਕਿੱਥੋਂ ਲੱਭ ਸਕਦਾ ਹਾਂ?”

8ਕੀ ਥੀਬਸ ਨਾਲੋਂ ਚੰਗੇ ਹੈ, ਜੋ ਨੀਲ ਨਦੀ ਦੇ ਕੰਢੇ ਵਸਿਆ ਹੋਇਆ ਹੈ, ਉਸ ਦੇ ਆਲੇ-ਦੁਆਲੇ ਪਾਣੀ ਸੀ? ਨਦੀ ਉਸ ਦੀ ਰਾਖੀ ਸੀ, ਅਤੇ ਪਾਣੀ ਉਸ ਲਈ ਕੰਧ ਵਾਂਗ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.