30ਤਦ ਕਾਲੇਬ ਨੇ ਮੋਸ਼ੇਹ ਦੇ ਸਾਹਮਣੇ ਲੋਕਾਂ ਨੂੰ ਚੁੱਪ ਕਰਾਇਆ ਅਤੇ ਕਿਹਾ, “ਸਾਨੂੰ ਉੱਪਰ ਜਾਣਾ ਚਾਹੀਦਾ ਹੈ ਅਤੇ ਧਰਤੀ ਉੱਤੇ ਕਬਜ਼ਾ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ।”
31ਪਰ ਉਹ ਮਨੁੱਖ ਜਿਹੜੇ ਉਸ ਦੇ ਨਾਲ ਉੱਪਰ ਗਏ ਸਨ ਉਹਨਾਂ ਨੇ ਕਿਹਾ, “ਅਸੀਂ ਉਹਨਾਂ ਲੋਕਾਂ ਉੱਤੇ ਹਮਲਾ ਨਹੀਂ ਕਰ ਸਕਦੇ। ਉਹ ਸਾਡੇ ਨਾਲੋਂ ਤਾਕਤਵਰ ਹਨ।”
32ਅਤੇ ਉਹਨਾਂ ਨੇ ਇਸਰਾਏਲੀਆਂ ਵਿੱਚ ਉਸ ਦੇਸ਼ ਦੀ ਭੈੜੀ ਖ਼ਬਰ ਫੈਲਾਈ ਜਿਸ ਦੀ ਉਹਨਾਂ ਨੇ ਖੋਜ ਕੀਤੀ ਸੀ। ਉਹਨਾਂ ਨੇ ਕਿਹਾ, “ਜਿਸ ਧਰਤੀ ਦੀ ਅਸੀਂ ਖੋਜ ਕੀਤੀ ਹੈ ਉਹ ਉਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾ ਜਾਂਦੀ ਹੈ। ਜਿੰਨੇ ਵੀ ਲੋਕ ਅਸੀਂ ਉੱਥੇ ਦੇਖੇ ਹਨ ਉਹ ਬਹੁਤ ਵੱਡੇ-ਵੱਡੇ ਕੱਦ ਦੇ ਹਨ।
33ਅਤੇ ਉੱਥੇ ਅਸੀਂ ਦੈਂਤ ਵੇਖੇ (ਜਿਹੜੇ ਅਨਾਕ ਦੀ ਅੰਸ ਹੈ) ਅਤੇ ਅਸੀਂ ਆਪਣੀ ਨਜ਼ਰ ਵਿੱਚ ਉਹਨਾਂ ਦੇ ਅੱਗੇ ਟਿੱਡਿਆਂ ਵਰਗੇ ਹਾਂ ਅਤੇ ਅਸੀਂ ਕੁਝ ਵੀ ਨਹੀਂ ਹਾਂ।”