19ਅਤੇ ਤੁਸੀਂ ਉਸ ਦੇਸ਼ ਦਾ ਭੋਜਨ ਖਾਓਗੇ, ਤਾਂ ਇੱਕ ਹਿੱਸਾ ਯਾਹਵੇਹ ਹਲਾਉਣ ਦੀ ਭੇਟ ਕਰਕੇ ਚੜ੍ਹਾਓ।
20ਆਪਣੇ ਜ਼ਮੀਨ ਦੇ ਪਹਿਲੇ ਭੋਜਨ ਵਿੱਚੋਂ ਇੱਕ ਰੋਟੀ ਭੇਂਟ ਕਰੋ ਜਿਵੇਂ ਪਿੜ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਚੜ੍ਹਾਓ।
21ਆਉਣ ਵਾਲੀਆਂ ਪੀੜ੍ਹੀਆਂ ਤੱਕ ਤੁਸੀਂ ਆਪਣੇ ਪਹਿਲੇ ਭੋਜਨ ਵਿੱਚੋਂ ਇਹ ਭੇਟ ਯਾਹਵੇਹ ਨੂੰ ਜ਼ਰੂਰ ਚੜ੍ਹਾਉਣੀ ਹੈ।
22“ ‘ਹੁਣ ਜੇਕਰ ਤੁਸੀਂ ਅਣਜਾਣੇ ਵਿੱਚ ਇਨ੍ਹਾਂ ਵਿੱਚੋਂ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਰਹਿੰਦੇ ਹੋ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤਾ ਸਨ,
23ਅਰਥਾਤ ਸਭ ਜੋ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ, ਜਿਸ ਦਿਨ ਤੋਂ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਾਰੀ ਰਹੇਗਾ।