38ਜਿਹਨਾਂ ਮਨੁੱਖਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂਕਿ ਉਹ ਯਾਹਵੇਹ ਦੇ ਅੱਗੇ ਪੇਸ਼ ਕੀਤੇ ਗਏ ਸਨ ਅਤੇ ਪਵਿੱਤਰ ਹੋ ਗਏ ਹਨ। ਉਹ ਇਸਰਾਏਲੀਆਂ ਲਈ ਇੱਕ ਨਿਸ਼ਾਨ ਹੋਵੇਗਾ।”
39ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਇਕੱਠਾ ਕੀਤਾ ਜਿਹੜੇ ਭਸਮ ਹੋਵੇ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ।
40ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਉਸਨੂੰ ਨਿਰਦੇਸ਼ ਦਿੱਤਾ ਸੀ। ਇਹ ਇਸਰਾਏਲੀਆਂ ਲਈ ਯਾਦਗਾਰੀ ਲਈ ਹੋਵੇ, ਕਿ ਜੇ ਕੋਈ ਮਨੁੱਖ ਹਾਰੋਨ ਦੀ ਅੰਸ ਦਾ ਨਾ ਹੋਵੇ, ਉਹ ਯਾਹਵੇਹ ਅੱਗੇ ਧੂਪ ਧੁਖਾਉਣ ਲਈ ਨਾ ਆਵੇ, ਅਜਿਹਾ ਨਾ ਹੋਵੇ ਕਿ ਉਹ ਵੀ ਕੋਰਾਹ ਅਤੇ ਉਸਦੀ ਟੋਲੀ ਵਾਂਗ ਨਾਸ ਹੋ ਜਾਵੇ।
41ਅਗਲੇ ਦਿਨ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੀ। ਉਹਨਾਂ ਨੇ ਕਿਹਾ, “ਤੁਸੀਂ ਯਾਹਵੇਹ ਦੇ ਲੋਕਾਂ ਨੂੰ ਮਾਰ ਦਿੱਤਾ ਹੈ।”
42ਪਰ ਜਦੋਂ ਸਭਾ ਮੋਸ਼ੇਹ ਅਤੇ ਹਾਰੋਨ ਦੇ ਵਿਰੋਧ ਵਿੱਚ ਇਕੱਠੀ ਹੋਈ ਅਤੇ ਮੰਡਲੀ ਵਾਲੇ ਤੰਬੂ ਵੱਲ ਮੁੜੀ ਤਾਂ ਅਚਾਨਕ ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਾਹਵੇਹ ਦਾ ਪਰਤਾਪ ਪਰਗਟ ਹੋਇਆ।