6ਇਸ ਤਰ੍ਹਾਂ ਕਰੋ, ਕੋਰਾਹ ਅਤੇ ਉਸਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ,
7ਅਤੇ ਕੱਲ੍ਹ ਉਹਨਾਂ ਵਿੱਚ ਬਲਦੇ ਕੋਲੇ ਅਤੇ ਧੂਪ ਨੂੰ ਯਾਹਵੇਹ ਦੇ ਅੱਗੇ ਰੱਖੋ। ਉਹ ਮਨੁੱਖ ਜਿਸ ਨੂੰ ਯਾਹਵੇਹ ਚੁਣੇਗਾ, ਉਹੀ ਪਵਿੱਤਰ ਹੋਵੇਗਾ। ਹੁਣ ਹੇ ਲੇਵੀ ਦੇ ਘਰਾਣੇ, ਤੁਸੀਂ ਬਹੁਤ ਹੰਕਾਰੀ ਹੋ ਰਹੇ ਹੋ!”
8ਮੋਸ਼ੇਹ ਨੇ ਕੋਰਾਹ ਨੂੰ ਵੀ ਆਖਿਆ, “ਹੇ ਲੇਵੀਓ, ਹੁਣ ਸੁਣੋ!
9ਕੀ ਤੁਹਾਡੇ ਲਈ ਇਹ ਕਾਫ਼ੀ ਨਹੀਂ ਹੈ ਕਿ ਇਸਰਾਏਲ ਦੇ ਪਰਮੇਸ਼ਵਰ ਨੇ ਤੁਹਾਨੂੰ ਇਸਰਾਏਲੀਆਂ ਦੇ ਬਾਕੀ ਲੋਕਾਂ ਤੋਂ ਵੱਖਰਾ ਕੀਤਾ ਹੈ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ ਕਿ ਤੁਸੀਂ ਯਾਹਵੇਹ ਦੇ ਡੇਰੇ ਵਿੱਚ ਸੇਵਾ ਕਰੋ ਅਤੇ ਮੰਡਲੀ ਦੇ ਅੱਗੇ ਖਲੋ ਕੇ ਉਹਨਾਂ ਦੀ ਸੇਵਾ ਕਰੋ?
10ਉਹ ਤੁਹਾਨੂੰ ਅਤੇ ਤੁਹਾਡੇ ਸਾਰੇ ਲੇਵੀਆਂ ਭਰਾਵਾਂ ਨੂੰ ਆਪਣੇ ਨੇੜੇ ਲਿਆਇਆ ਹੈ, ਪਰ ਹੁਣ ਤੁਸੀਂ ਵੀ ਜਾਜਕ ਬਣਨ ਦੀ ਕੋਸ਼ਿਸ਼ ਕਰ ਰਹੇ ਹੋ।