ਗਿਣਤੀ 17

ਤਾਂ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਆਗੂਆਂ ਨੇ ਉਸ ਨੂੰ ਉਹਨਾਂ ਦੇ ਪੁਰਖਿਆਂ ਦੇ ਹਰੇਕ ਗੋਤ ਦੇ ਪ੍ਰਧਾਨ ਲਈ ਇੱਕ-ਇੱਕ ਲਾਠੀ ਦਿੱਤੀ ਅਤੇ ਉਹਨਾਂ ਵਿੱਚ ਹਾਰੋਨ ਦੀ ਲਾਠੀ ਸੀ।

Numbers 17:6 (UKJV) And Moses spoke unto the children of Israel, and every one of their princes gave him a rod apiece, for each prince one, according to their fathers' houses, even twelve rods: and the rod of Aaron was among their rods.

4ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖੋ, ਜਿੱਥੇ ਮੈਂ ਤੁਹਾਡੇ ਨਾਲ ਮਿਲਦਾ ਹਾਂ।

5ਜਿਸ ਮਨੁੱਖ ਨੂੰ ਮੈਂ ਚੁਣਦਾ ਹਾਂ, ਉਸ ਦੀ ਲਾਠੀ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ, ਅਤੇ ਮੈਂ ਇਸਰਾਏਲੀਆਂ ਦੀ ਬੁੜ-ਬੁੜਾਹਟ ਨੂੰ, ਜਿਹੜੀ ਤੁਹਾਡੇ ਵਿਰੁੱਧ ਕਰਦੇ ਹਨ, ਦੂਰ ਕਰ ਦਿਆਂਗਾ।”

6ਤਾਂ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਆਗੂਆਂ ਨੇ ਉਸ ਨੂੰ ਉਹਨਾਂ ਦੇ ਪੁਰਖਿਆਂ ਦੇ ਹਰੇਕ ਗੋਤ ਦੇ ਪ੍ਰਧਾਨ ਲਈ ਇੱਕ-ਇੱਕ ਲਾਠੀ ਦਿੱਤੀ ਅਤੇ ਉਹਨਾਂ ਵਿੱਚ ਹਾਰੋਨ ਦੀ ਲਾਠੀ ਸੀ।

7ਮੋਸ਼ੇਹ ਨੇ ਨੇਮ ਦੇ ਤੰਬੂ ਵਿੱਚ ਲਾਠੀਆਂ ਨੂੰ ਯਾਹਵੇਹ ਦੇ ਅੱਗੇ ਰੱਖਿਆ।

8ਅਗਲੇ ਦਿਨ ਮੋਸ਼ੇਹ ਨੇ ਤੰਬੂ ਵਿੱਚ ਜਾ ਕੇ ਵੇਖਿਆ ਕਿ ਹਾਰੋਨ ਦੀ ਲਾਠੀ, ਜੋ ਲੇਵੀ ਦੇ ਗੋਤ ਨੂੰ ਦਰਸਾਉਂਦੀ ਸੀ, ਨਾ ਸਿਰਫ ਪੁੰਗਰਦੀ ਸੀ, ਸਗੋਂ ਉਸ ਵਿੱਚ ਕਲੀ, ਫੁੱਲ ਅਤੇ ਪੱਕੇ ਬਦਾਮ ਲੱਗੇ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.