16ਰਊਬੇਨ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,51,450 ਹੈ। ਉਹਨਾਂ ਦੀਆਂ ਸੈਨਾ ਦੇ ਅਨੁਸਾਰ ਸਨ ਅਤੇ ਉਹ ਦੂਸਰੇ ਸਥਾਨ ਤੇ ਕੂਚ ਕਰਨਗੇ।
17ਫਿਰ ਮੰਡਲੀ ਵਾਲੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ। ਉਹ ਉਸੇ ਤਰ੍ਹਾ ਹੀ ਕੂਚ ਕਰਨ ਜਿਵੇਂ ਉਹਨਾਂ ਡੇਰੇ ਲਾਏ ਹਨ, ਹਰ ਇੱਕ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ।
18ਪੱਛਮ ਵੱਲ ਇਹ ਹੋਵੇਗਾ, ਇਫ਼ਰਾਈਮ ਦੇ ਡੇਰੇ ਦਾ ਝੰਡਾ ਉਹਨਾਂ ਦੀ ਸੈਨਾਂ ਅਨੁਸਾਰ ਪੱਛਮ ਪਾਸੇ ਵੱਲ ਹੋਵੇ ਅਤੇ ਇਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ।
19ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 40,500 ਸਨ।
20ਮਨੱਸ਼ੇਹ ਦਾ ਗੋਤ ਉਹਨਾਂ ਦੇ ਅੱਗੇ ਹੋਵੇਗਾ। ਮਨੱਸ਼ੇਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ।