2“ਇਸਰਾਏਲੀਆਂ ਨੂੰ ਇਸ ਤੋਂ ਕੁਝ ਦੂਰੀ ਉੱਤੇ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਣੇ ਚਾਹੀਦੇ ਹਨ। ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪੁਰਖਿਆਂ ਦੇ ਨਿਸ਼ਾਨਾਂ ਨਾਲ ਆਪਣਾ ਤੰਬੂ ਖੜ੍ਹਾ ਕਰਨ।”
3ਪੂਰਬ ਵਿੱਚ ਸੂਰਜ ਚੜ੍ਹਨ ਵੱਲ: ਜਿਹੜੇ ਯਹੂਦਾਹ ਦੇ ਡੇਰੇ ਦੇ ਹੋਣ ਉਹ ਆਪਣੀਆਂ ਸੈਨਾਂ ਅਨੁਸਾਰ ਯਹੂਦਾਹ ਦੇ ਝੰਡੇ ਦੇ ਹੋਣ ਅਤੇ ਯਹੂਦਾਹ ਦੇ ਲੋਕਾਂ ਦਾ ਪ੍ਰਧਾਨ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਹੋਵੇ।
4ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 74,600 ਹਨ।
5ਯਿੱਸਾਕਾਰ ਦਾ ਗੋਤ ਉਹਨਾਂ ਦੇ ਅੱਗੇ ਡੇਰਾ ਲਾਵੇਗਾ, ਉਹ ਯਿੱਸਾਕਾਰ ਦੇ ਲੋਕਾਂ ਦਾ ਆਗੂ ਸੂਆਰ ਦਾ ਪੁੱਤਰ ਨਥਾਨੇਲ ਹੈ।
6ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 54,400 ਹਨ।