6ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 54,400 ਹਨ।
7ਉਸਦੇ ਬਾਅਦ ਜ਼ਬੂਲੁਨ ਦਾ ਗੋਤ ਹੋਵੇ, ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਹੈ।
8ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 57,400 ਹਨ।
9ਯਹੂਦਾਹ ਦੇ ਡੇਰੇ ਵਿੱਚ ਨਿਯੁਕਤ ਕੀਤੇ ਗਏ ਸਾਰੇ ਆਦਮੀਆਂ ਦੀ ਗਿਣਤੀ 1,86,400 ਸੀ। ਸਭ ਤੋਂ ਪਹਿਲਾ ਉਹ ਕੂਚ ਕਰਨਗੇ।
10ਦੱਖਣ ਦਿਸ਼ਾ ਵੱਲ, ਰਊਬੇਨ ਦੇ ਡੇਰੇ ਦਾ ਝੰਡਾ ਉਹਨਾਂ ਦੀਆਂ ਸੈਨਾ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੋਵੇ।