22ਇਸਰਾਏਲ ਦੀ ਸਾਰੀ ਕੌਮ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੀ ਪਰਬਤ ਉੱਤੇ ਆਈ।
23ਅਦੋਮ ਦੀ ਸਰਹੱਦ ਉੱਤੇ ਹੋਰ ਨਾਮ ਦੇ ਪਹਾੜ ਉੱਤੇ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,
24“ਹਾਰੋਨ ਆਪਣੇ ਲੋਕਾਂ ਵਿੱਚ ਇਕੱਠਾ ਕੀਤਾ ਜਾਵੇਗਾ। ਉਹ ਉਸ ਦੇਸ਼ ਵਿੱਚ ਨਾ ਵੜੇਗਾ ਜੋ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ ਕਿਉਂ ਜੋ ਤੁਸੀਂ ਦੋਹਾਂ ਨੇ ਮਰੀਬਾਹ ਦੇ ਪਾਣੀਆਂ ਉੱਤੇ ਮੇਰੇ ਹੁਕਮ ਦੇ ਵਿਰੁੱਧ ਵਿਦਰੋਹ ਕੀਤਾ ਸੀ।
25ਹਾਰੋਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਹੋਰ ਨਾਮ ਦੇ ਪਹਾੜ ਉੱਤੇ ਲੈ ਜਾਓ।
26ਹਾਰੋਨ ਦੇ ਬਸਤਰ ਲਾਹ ਕੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਾ ਦੇ ਕਿਉਂ ਜੋ ਹਾਰੋਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਉਹ ਉੱਥੇ ਮਰ ਜਾਵੇਗਾ।”