9ਪਰਮੇਸ਼ਵਰ ਨੇ ਬਿਲਆਮ ਕੋਲ ਆ ਕੇ ਪੁੱਛਿਆ, “ਤੇਰੇ ਨਾਲ ਇਹ ਆਦਮੀ ਕੌਣ ਹਨ?”
10ਬਿਲਆਮ ਨੇ ਪਰਮੇਸ਼ਵਰ ਨੂੰ ਆਖਿਆ, “ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਮੈਨੂੰ ਇਹ ਸੰਦੇਸ਼ ਭੇਜਿਆ ਹੈ:
11‘ਇੱਕ ਦਲ ਜੋ ਮਿਸਰ ਵਿੱਚੋਂ ਨਿੱਕਲ ਕੇ ਆਇਆ ਹੈ, ਉਸਨੇ ਧਰਤੀ ਨੂੰ ਆਪਣੀ ਵੱਸੋ ਨਾਲ ਭਰ ਦਿੱਤਾ ਹੈ। ਹੁਣ ਆਓ ਅਤੇ ਮੇਰੇ ਲਈ ਉਹਨਾਂ ਨੂੰ ਸਰਾਪ ਦਿਓ। ਸ਼ਾਇਦ ਫਿਰ ਮੈਂ ਉਹਨਾਂ ਨਾਲ ਲੜ ਸਕਾਂਗਾ ਅਤੇ ਉਹਨਾਂ ਨੂੰ ਭਜਾ ਸਕਾਂਗਾ।’ ”
12ਪਰ ਪਰਮੇਸ਼ਵਰ ਨੇ ਬਿਲਆਮ ਨੂੰ ਆਖਿਆ, “ਉਹਨਾਂ ਦੇ ਨਾਲ ਨਾ ਜਾ, ਨਾ ਹੀ ਉਹਨਾਂ ਲੋਕਾਂ ਨੂੰ ਸਰਾਪ ਦੇ ਕਿਉਂ ਜੋ ਉਹ ਮੁਬਾਰਕ ਲੋਕ ਹਨ।”
13ਅਗਲੀ ਸਵੇਰ ਬਿਲਆਮ ਨੇ ਉੱਠ ਕੇ ਬਾਲਾਕ ਦੇ ਅਧਿਕਾਰੀਆਂ ਨੂੰ ਕਿਹਾ, “ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ, ਕਿਉਂਕਿ ਯਾਹਵੇਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।”