2ਹੁਣ ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਭ ਕੁਝ ਵੇਖਿਆ ਜੋ ਇਸਰਾਏਲ ਨੇ ਅਮੋਰੀਆਂ ਨਾਲ ਕੀਤਾ ਸੀ।
3ਅਤੇ ਮੋਆਬ ਬਹੁਤ ਘਬਰਾ ਗਿਆ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਸਨ। ਸੱਚ-ਮੁੱਚ ਮੋਆਬ ਇਸਰਾਏਲੀਆਂ ਦੇ ਕਾਰਨ ਡਰ ਨਾਲ ਭਰਿਆ ਹੋਇਆ ਸੀ।
4ਮੋਆਬੀਆਂ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ, “ਇਹ ਭੀੜ ਸਾਡੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਚੱਟ ਲਵੇਗੀ ਜਿਵੇਂ ਬਲਦ ਖੇਤ ਦੇ ਘਾਹ ਨੂੰ ਚੱਟਦਾ ਹੈ।” ਇਸ ਲਈ ਸਿੱਪੋਰ ਦੇ ਪੁੱਤਰ ਬਾਲਾਕ ਨੇ, ਜੋ ਉਸ ਸਮੇਂ ਮੋਆਬ ਦਾ ਰਾਜਾ ਸੀ,
5ਬਓਰ ਦੇ ਪੁੱਤਰ ਬਿਲਆਮ ਨੂੰ, ਜੋ ਫ਼ਰਾਤ ਦਰਿਆ ਦੇ ਨੇੜੇ ਪਥੋਰ ਵਿੱਚ ਸੀ, ਆਪਣੇ ਜੱਦੀ ਦੇਸ਼ ਵਿੱਚ ਬੁਲਾਉਣ ਲਈ ਸੰਦੇਸ਼ਵਾਹਕ ਭੇਜੇ। ਬਾਲਾਕ ਨੇ ਕਿਹਾ: “ਇੱਕ ਦਲ ਮਿਸਰ ਵਿੱਚੋਂ ਨਿੱਕਲਿਆ ਹੈ, ਉਹਨਾਂ ਨੇ ਧਰਤੀ ਆਪਣੀ ਵੱਸੋ ਨਾਲ ਭਰ ਲਈ ਹੈ ਅਤੇ ਮੇਰੇ ਸਾਹਮਣੇ ਵੱਸ ਗਏ ਹਨ।
6ਹੁਣ ਆ ਅਤੇ ਇਨ੍ਹਾਂ ਲੋਕਾਂ ਨੂੰ ਮੇਰੇ ਲਈ ਸਰਾਪ ਦੇ ਕਿਉਂ ਜੋ ਇਹ ਮੇਰੇ ਨਾਲੋਂ ਬਹੁਤ ਸ਼ਕਤੀਸ਼ਾਲੀ ਹਨ। ਸ਼ਾਇਦ ਫ਼ੇਰ ਮੈਂ ਉਹਨਾਂ ਨੂੰ ਹਰਾ ਸਕਾਂਗਾ ਅਤੇ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਸਕਾਂਗਾ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇ ਉਹ ਸਰਾਪੀ ਹੈ।”