ਗਿਣਤੀ 23

ਪਰਮੇਸ਼ਵਰ ਉਸ ਨੂੰ ਮਿਲਿਆ ਅਤੇ ਬਿਲਆਮ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕੀਤੀਆਂ ਹਨ ਅਤੇ ਹਰੇਕ ਜਗਵੇਦੀ ਉੱਤੇ ਮੈਂ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ ਹੈ।”

Numbers 23:4 (UKJV) And God met Balaam: and he said unto him, I have prepared seven altars, and I have offered upon every altar a bullock and a ram.

2ਬਾਲਾਕ ਨੇ ਬਿਲਆਮ ਦੇ ਕਹਿਣ ਅਨੁਸਾਰ ਕੀਤਾ ਅਤੇ ਉਹਨਾਂ ਦੋਹਾਂ ਨੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।

3ਤਦ ਬਿਲਆਮ ਨੇ ਬਾਲਾਕ ਨੂੰ ਆਖਿਆ, “ਜਦੋਂ ਤੱਕ ਮੈਂ ਇੱਕ ਪਾਸੇ ਜਾਵਾਂ ਤਾਂ ਇੱਥੇ ਆਪਣੀ ਭੇਟ ਦੇ ਕੋਲ ਠਹਿਰ ਜਾ ਅਤੇ ਸ਼ਾਇਦ ਯਾਹਵੇਹ ਮੈਨੂੰ ਮਿਲਣ ਲਈ ਆਵੇ। ਜੋ ਵੀ ਉਹ ਮੈਨੂੰ ਪਰਗਟ ਕਰੇਗਾ ਮੈਂ ਤੁਹਾਨੂੰ ਦੱਸਾਂਗਾ।” ਫਿਰ ਉਹ ਇੱਕ ਪਰਬਤ ਵੱਲ ਚਲਾ ਗਿਆ।

4ਪਰਮੇਸ਼ਵਰ ਉਸ ਨੂੰ ਮਿਲਿਆ ਅਤੇ ਬਿਲਆਮ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕੀਤੀਆਂ ਹਨ ਅਤੇ ਹਰੇਕ ਜਗਵੇਦੀ ਉੱਤੇ ਮੈਂ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ ਹੈ।”

5ਯਾਹਵੇਹ ਨੇ ਬਿਲਆਮ ਦੇ ਮੂੰਹ ਵਿੱਚ ਇੱਕ ਬਚਨ ਪਾਇਆ ਅਤੇ ਕਿਹਾ, “ਬਾਲਾਕ ਕੋਲ ਵਾਪਸ ਜਾ ਅਤੇ ਉਸਨੂੰ ਇਹ ਬਚਨ ਦੇ।”

6ਤਾਂ ਉਹ ਉਸ ਕੋਲ ਵਾਪਸ ਗਿਆ ਅਤੇ ਉਸ ਨੂੰ ਮੋਆਬੀ ਦੇ ਸਾਰੇ ਅਧਿਕਾਰੀਆਂ ਸਣੇ ਆਪਣੀ ਭੇਟ ਦੇ ਕੋਲ ਖੜ੍ਹਾ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.