5ਇਸ ਲਈ ਮੋਸ਼ੇਹ ਨੇ ਇਸਰਾਏਲ ਦੇ ਨਿਆਂਈਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਆਪਣੇ ਲੋਕਾਂ ਵਿੱਚੋਂ ਉਹਨਾਂ ਲੋਕਾਂ ਨੂੰ ਮਾਰ ਦੇਵੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਿਓਰ ਦੇ ਬਆਲ ਨਾਲ ਜੋੜਿਆ ਹੈ।”
6ਇਸ ਤੋਂ ਬਾਅਦ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਔਰਤ ਨੂੰ ਮੋਸ਼ੇਹ ਅਤੇ ਇਸਰਾਏਲ ਦੀ ਸਾਰੀ ਸਭਾ ਦੀਆਂ ਅੱਖਾਂ ਦੇ ਸਾਹਮਣੇ ਡੇਰੇ ਵਿੱਚ ਲਿਆਇਆ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਸਨ।
7ਜਦੋਂ ਅਲਆਜ਼ਾਰ ਦੇ ਪੁੱਤਰ ਫੀਨਹਾਸ, ਜੋ ਕਿ ਹਾਰੋਨ ਦੇ ਪੁੱਤਰ ਜਾਜਕ ਸੀ, ਉਸਨੇ ਇਹ ਵੇਖਿਆ ਤਾਂ ਉਹ ਸਭਾ ਛੱਡ ਗਿਆ ਅਤੇ ਆਪਣੇ ਹੱਥ ਵਿੱਚ ਬਰਛਾ ਲਿਆ
8ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਤੰਬੂ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾਂ ਰੁਕ ਗਈ।
9ਪਰ ਜਿਹੜੇ ਲੋਕ ਮਹਾਂਮਾਰੀ ਵਿੱਚ ਮਰੇ ਉਹਨਾਂ ਦੀ ਗਿਣਤੀ 24,000 ਸੀ।