21ਗੇਰਸ਼ੋਨ ਵਿੱਚ ਲਿਬਨੀਆਂ ਅਤੇ ਸ਼ਿਮਈਆਂ ਦੇ ਗੋਤ ਸਨ ਅਤੇ ਇਹ ਗੇਰਸ਼ੋਨੀਆਂ ਦੇ ਪਰਿਵਾਰ ਸਨ।
22ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 7,500 ਸੀ।
23ਗੇਰਸ਼ੋਨੀਆਂ ਦੇ ਪਰਿਵਾਰ ਤੰਬੂ ਦੇ ਪਿੱਛੇ ਪੱਛਮ ਵੱਲ ਡੇਰਾ ਲਾਉਣ।
24ਗੇਰਸ਼ੋਨੀਆਂ ਦੇ ਘਰਾਣਿਆਂ ਦਾ ਆਗੂ ਲਾਏਲ ਦਾ ਪੁੱਤਰ ਏਲੀਯਾਸਾਫ਼ ਸੀ।
25ਗੇਰਸ਼ੋਨੀਆਂ ਦੀ ਜ਼ਿੰਮੇਵਾਰੀ ਸੀ ਕਿ ਉਹ ਮੰਡਲੀ ਦੇ ਤੰਬੂ ਵਿੱਚ ਡੇਰੇ ਅਤੇ ਤੰਬੂ ਦੀ ਦੇਖਭਾਲ, ਉਸ ਦੇ ਢੱਕਣ, ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ,