28ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 8,600 ਸੀ। ਪਵਿੱਤਰ ਅਸਥਾਨ ਦੀ ਦੇਖਭਾਲ ਕਰਨ ਲਈ ਕੋਹਾਥੀ ਲੋਕ ਜ਼ਿੰਮੇਵਾਰ ਸਨ।
29ਕੋਹਾਥੀਆਂ ਦੇ ਪਰਿਵਾਰ ਡੇਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ।
30ਕੋਹਾਥੀਆਂ ਦੇ ਘਰਾਣਿਆਂ ਦਾ ਆਗੂ ਉਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਸੀ।
31ਉਹ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ, ਪਵਿੱਤਰ ਅਸਥਾਨ ਦੇ ਉਪਾਸਨਾ ਵਿੱਚ ਵਰਤੇ ਜਾਣ ਵਾਲੇ ਸਮਾਨ, ਪਰਦੇ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਸਨ।
32ਲੇਵੀਆਂ ਦਾ ਮੁੱਖ ਆਗੂ ਹਾਰੋਨ ਦਾ ਪੁੱਤਰ ਅਲਆਜ਼ਾਰ ਜਾਜਕ ਸੀ ਅਤੇ ਉਸ ਨੂੰ ਉਹਨਾਂ ਲੋਕਾਂ ਉੱਤੇ ਨਿਯੁਕਤ ਕੀਤਾ ਗਿਆ ਸੀ ਜੋ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।