ਗਿਣਤੀ 3

ਮੇਰਾਰੀ ਵਿੱਚ ਮਹਲੀ ਅਤੇ ਮੂਸ਼ੀਆਂ ਦੇ ਗੋਤ ਸਨ। ਇਹ ਮੇਰਾਰੀ ਗੋਤ ਵਿੱਚੋਂ ਸਨ।

Numbers 3:33 (UKJV) Of Merari was the family of the Mahlites, and the family of the Mushites: these are the families of Merari.

31ਉਹ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ, ਪਵਿੱਤਰ ਅਸਥਾਨ ਦੇ ਉਪਾਸਨਾ ਵਿੱਚ ਵਰਤੇ ਜਾਣ ਵਾਲੇ ਸਮਾਨ, ਪਰਦੇ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਸਨ।

32ਲੇਵੀਆਂ ਦਾ ਮੁੱਖ ਆਗੂ ਹਾਰੋਨ ਦਾ ਪੁੱਤਰ ਅਲਆਜ਼ਾਰ ਜਾਜਕ ਸੀ ਅਤੇ ਉਸ ਨੂੰ ਉਹਨਾਂ ਲੋਕਾਂ ਉੱਤੇ ਨਿਯੁਕਤ ਕੀਤਾ ਗਿਆ ਸੀ ਜੋ ਪਵਿੱਤਰ ਅਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।

33ਮੇਰਾਰੀ ਵਿੱਚ ਮਹਲੀ ਅਤੇ ਮੂਸ਼ੀਆਂ ਦੇ ਗੋਤ ਸਨ। ਇਹ ਮੇਰਾਰੀ ਗੋਤ ਵਿੱਚੋਂ ਸਨ।

34ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 6,200 ਸੀ।

35ਮੇਰਾਰੀਆਂ ਦੇ ਘਰਾਣਿਆਂ ਦਾ ਆਗੂ ਅਬੀਹਾਇਲ ਦਾ ਪੁੱਤਰ ਸੂਰੀਏਲ ਸੀ, ਅਤੇ ਉਹਨਾਂ ਨੇ ਡੇਰੇ ਦੇ ਉੱਤਰ ਵਾਲੇ ਪਾਸੇ ਡੇਰੇ ਲਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.