14ਮੋਸ਼ੇਹ ਨਿਯੁਕਤ ਕੀਤੇ ਹੋਏ ਦਲ ਦੇ ਸੈਨਾਪਤੀਆਂ ਦੇ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਨਾਲ ਜੋ ਲੜਾਈ ਤੋਂ ਵਾਪਸ ਆਏ ਸਨ, ਕ੍ਰੋਧਵਾਨ ਹੋਇਆ।
15ਮੋਸ਼ੇਹ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਸਾਰੀਆਂ ਔਰਤਾਂ ਨੂੰ ਜੀਉਣ ਦਿੱਤਾ ਹੈ?”
16“ਉਹ ਲੋਕ ਸਨ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਬਿਲਆਮ ਦੀ ਸਹਿਮਤੀ ਨਾਲ, ਅਤੇ ਪਿਓਰ ਦੀ ਗੱਲ ਵਿੱਚ ਯਾਹਵੇਹ ਦੇ ਵਿਰੁੱਧ ਅਪਰਾਧੀ ਬਣਾਇਆ ਤਦ ਮਹਾਂਮਾਰੀ ਯਾਹਵੇਹ ਦੀ ਮੰਡਲੀ ਵਿੱਚ ਫੈਲ ਗਈ।
17ਹੁਣ ਸਾਰੇ ਮੁੰਡਿਆਂ ਨੂੰ ਮਾਰ ਦਿਓ ਅਤੇ ਹਰ ਉਸ ਔਰਤ ਨੂੰ ਮਾਰ ਦਿਓ ਜੋ ਕਿਸੇ ਮਰਦ ਨਾਲ ਸੁੱਤੀ ਹੋਵੇ,
18ਪਰ ਆਪਣੇ ਲਈ ਹਰ ਉਸ ਕੁੜੀ ਨੂੰ ਬਚਾਓ ਜਿਸ ਨੇ ਕਦੇ ਵੀ ਕਿਸੇ ਮਰਦ ਨਾਲ ਕੌਈ ਸੰਬੰਧ ਨਾ ਬਣਾਇਆ ਹੋਵੇ।