47ਉਹਨਾਂ ਨੇ ਅਲਮੋਨ ਦਿਬਲਾਥਾਈਮ ਨੂੰ ਛੱਡ ਦਿੱਤਾ ਅਤੇ ਨਬੋ ਦੇ ਨੇੜੇ ਅਬਾਰੀਮ ਦੇ ਪਹਾੜਾਂ ਵਿੱਚ ਡੇਰਾ ਲਾਇਆ।
48ਉਹਨਾਂ ਨੇ ਅਬਾਰੀਮ ਦੇ ਪਹਾੜਾਂ ਨੂੰ ਛੱਡ ਦਿੱਤਾ ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਡੇਰਾ ਲਾਇਆ।
49ਉੱਥੇ ਉਹਨਾਂ ਨੇ ਮੋਆਬ ਦੇ ਮੈਦਾਨਾਂ ਵਿੱਚ ਬੈਤ ਯਸ਼ੀਮੋਥ ਤੋਂ ਲੈ ਕੇ ਹਾਬਲ ਸ਼ਿੱਟੀਮ ਤੱਕ ਯਰਦਨ ਦੇ ਕੰਢੇ ਡੇਰੇ ਲਾਏ।
50ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
51“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਯਰਦਨ ਪਾਰ ਕਰਕੇ ਕਨਾਨ ਵਿੱਚ ਜਾਵੋਂਗੇ।