4ਜਦੋਂ ਮਿਸਰੀ ਆਪਣੇ ਸਾਰੇ ਪਹਿਲੌਠੇ ਨੂੰ ਦੱਬ ਰਹੇ ਸਨ, ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਵਿੱਚ ਮਾਰਿਆ ਸੀ ਕਿਉਂਕਿ ਯਾਹਵੇਹ ਉਹਨਾਂ ਦੇ ਦੇਵਤਿਆਂ ਉੱਤੇ ਨਿਆਂ ਲਿਆਇਆ ਸੀ।
5ਇਸਰਾਏਲੀਆਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁੱਕੋਥ ਵਿੱਚ ਡੇਰਾ ਲਾਇਆ।
6ਉਹਨਾਂ ਨੇ ਸੁੱਕੋਥ ਛੱਡ ਕੇ ਮਾਰੂਥਲ ਦੇ ਕੰਢੇ ਏਥਾਮ ਵਿੱਚ ਡੇਰਾ ਲਾਇਆ।
7ਉਹ ਏਥਾਮ ਨੂੰ ਛੱਡ ਕੇ ਬਆਲ-ਸੇਫ਼ੋਨ ਦੇ ਪੂਰਬ ਵੱਲ ਪੀ-ਹਾਹੀਰੋਥ ਨੂੰ ਮੁੜੇ ਅਤੇ ਮਿਗਦੋਲ ਦੇ ਨੇੜੇ ਡੇਰਾ ਲਾਇਆ।
8ਉਹ ਪੀ-ਹਹੀਰੋਥ ਨੂੰ ਛੱਡ ਕੇ ਸਮੁੰਦਰ ਵਿੱਚੋਂ ਦੀ ਲੰਘ ਕੇ ਮਾਰੂਥਲ ਵਿੱਚ ਗਏ ਅਤੇ ਏਥਾਮ ਦੇ ਮਾਰੂਥਲ ਵਿੱਚ ਤਿੰਨ ਦਿਨ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ।