15ਇਨ੍ਹਾਂ ਢਾਈ ਗੋਤਾਂ ਨੂੰ ਯਰਦਨ ਦੇ ਪੂਰਬ ਵੱਲ ਯਰੀਹੋ ਤੋਂ ਪਾਰ ਸੂਰਜ ਚੜ੍ਹਨ ਤੱਕ ਆਪਣੀ ਵਿਰਾਸਤ ਪ੍ਰਾਪਤ ਕਰ ਲਈ ਹੈ।”
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
17“ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਜ਼ਮੀਨ ਨੂੰ ਵਿਰਾਸਤ ਵਜੋਂ ਸੌਂਪਣ ਵਾਲੇ ਹਨ ਜੋ ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯੇਹੋਸ਼ੁਆ ਹੈ
18ਅਤੇ ਹਰੇਕ ਗੋਤ ਵਿੱਚੋਂ ਇੱਕ-ਇੱਕ ਆਗੂ ਨੂੰ ਜ਼ਮੀਨ ਦੇਣ ਵਿੱਚ ਸਹਾਇਤਾ ਲਈ ਨਿਯੁਕਤ ਕਰੋ।
19“ਉਹਨਾਂ ਦੇ ਨਾਮ ਇਹ ਹਨ: “ਯਹੂਦਾਹ ਦੇ ਗੋਤ ਵਿੱਚੋਂ, ਯ਼ਫੁੰਨੇਹ ਦਾ ਪੁੱਤਰ ਕਾਲੇਬ;