15“ਜਦੋਂ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਪਵਿੱਤਰ ਚੀਜ਼ਾਂ ਅਤੇ ਪਵਿੱਤਰ ਸਥਾਨ ਦੀਆਂ ਸਾਰੀਆਂ ਪਵਿੱਤਰ ਵਸਤੂਆਂ ਨੂੰ ਢੱਕ ਲੈਣ, ਅਤੇ ਜਦੋਂ ਤੰਬੂ ਜਾਣ ਲਈ ਤਿਆਰ ਹੋਣਗੇ, ਕੇਵਲ ਤਦ ਹੀ ਕੋਹਾਥੀਆਂ ਉਸ ਨੂੰ ਚੁੱਕਣ, ਪਰ ਉਹ ਕਿਸੇ ਪਵਿੱਤਰ ਚੀਜ਼ ਨੂੰ ਨਾ ਛੂਹਣ, ਨਹੀਂ ਤਾਂ ਉਹ ਮਰ ਜਾਣਗੇ! ਕੋਹਾਥੀ ਸਿਰਫ ਇਹ ਚੀਜ਼ਾਂ ਦਾ ਭਾਰ ਹੀ ਉਠਾਉਣ ਜੋ ਮੰਡਲੀ ਵਾਲੇ ਤੰਬੂ ਵਿੱਚ ਹਨ।
16“ਜਾਜਕ ਹਾਰੋਨ ਦੇ ਪੁੱਤਰ ਅਲਆਜ਼ਾਰ ਨੂੰ ਰੋਸ਼ਨੀ ਲਈ ਤੇਲ, ਸੁਗੰਧਿਤ ਧੂਪ, ਮੈਦੇ ਦੀ ਭੇਟ ਅਤੇ ਮਸਹ ਕਰਨ ਦੇ ਤੇਲ ਦੀ ਜ਼ਿੰਮੇਵਾਰੀ ਲੈਣ। ਉਹ ਸਾਰੇ ਤੰਬੂ ਅਤੇ ਇਸ ਵਿੱਚਲੀ ਹਰ ਚੀਜ਼ ਦੀ ਅਤੇ ਇਸ ਦੇ ਪਵਿੱਤਰ ਸਮਾਨ ਅਤੇ ਵਸਤੂਆਂ ਦੀ ਦੇਖਭਾਲ ਕਰੇ।”
17ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,
18“ਦੇਖੋ ਕਿ ਲੇਵੀਆਂ ਵਿੱਚੋਂ ਕੋਹਾਥੀ ਗੋਤਾਂ ਦਾ ਨਾਸ਼ ਨਾ ਹੋਣ ਦੇਣਾ।
19ਪਰ ਜਦੋਂ ਉਹ ਪਵਿੱਤਰ ਚੀਜ਼ਾਂ ਦੇ ਨੇੜੇ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਇਹ ਕੀਤਾ ਜਾਣਾ ਚਾਹੀਦਾ ਹੈ: ਹਾਰੋਨ ਅਤੇ ਉਸਦੇ ਪੁੱਤਰ ਉਨ੍ਹਾਂ ਦੇ ਨਾਲ ਅੰਦਰ ਜਾਣ ਅਤੇ ਹਰੇਕ ਨੂੰ ਉਨ੍ਹਾਂ ਨੂੰ ਦਿੱਤਾ ਗਿਆ ਕੰਮ ਦੇਣ।